ਯੂਪੀਐਸ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
UPS
ਯੂਪੀਐਸ ਦਾ ਪੂਰਾ ਨਾਮ ਹੈ- ਅਨ ਟ੍ਰੱਪਟੇਬਲ ਪਾਵਰ ਸਪਲਾਈ। ਇਹ ਇਕ ਨਿਰਵਿਘਨ ਪਾਵਰ ਸਪਲਾਈ ਹੈ। ਕੰਪਿਊਟਰ ਨੂੰ ਦਿੱਤੀ ਜਾਣ ਵਾਲੀ ਸਪਲਾਈ ਯੂਪੀਐਸ ਤੋਂ ਹੋ ਕੇ ਜਾਣੀ ਚਾਹੀਦੀ ਹੈ। ਮੁੱਖ ਤੌਰ 'ਤੇ ਯੂਪੀਐਸ ਦੇ ਦੋ ਫ਼ਾਇਦੇ ਹੁੰਦੇ ਹਨ। ਪਹਿਲਾ ਇਹ ਕਿ ਬਿਜਲੀ ਚਲੇ ਜਾਣ ਦੀ ਸੂਰਤ ਵਿੱਚ ਇਸ ਵਿੱਚ ਰੱਖੀ ਬੈਟਰੀ ਕੰਪਿਊਟਰ ਨੂੰ ਕੁਝ ਸਮੇਂ ਤੱਕ ਚਲਦਾ ਰੱਖ ਸਕਦੀ ਹੈ। ਇਸ ਸਮੇਂ ਦੌਰਾਨ ਅਸੀਂ ਕੰਪਿਊਟਰ ਨੂੰ ਸਹੀ ਤਰੀਕੇ ਨਾਲ 'ਸ਼ਟ ਡਾਊਨ' ਕਰ ਸਕਦੇ ਹਾਂ। ਦੂਸਰਾ , ਇਸ ਵਿੱਚ ਲੱਗਿਆ ਇਲੈਕਟ੍ਰੋਨਿਕ ਪਰਿਪੱਥ ਬਿਜਲਈ ਵੋਲਟੇਜ ਵਿੱਚ ਅਚਾਨਕ ਉਤਾਰ-ਚੜ੍ਹਾਓ ਨੂੰ ਨਿਯੰਤਰਿਤ ਕਰਦਾ ਹੈ ਤੇ ਕੰਪਿਊਟਰ ਨੂੰ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਂਦਾ ਰਹਿੰਦਾ ਹੈ। ਯੂਪੀਐਸ ਦੀ ਵਰਤੋਂ ਨਾਲ ਕੰਪਿਊਟਰ ਵਿੱਚ ਪੈਦਾ ਹੋਣ ਵਾਲੀ ਕਿਸੇ ਪ੍ਰਕਾਰ ਦੀ ਖ਼ਰਾਬੀ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First