ਮੱਧ ਪੂਰਬ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Middle East ਮੱਧ ਪੂਰਬ: ਮੱਧ ਪੂਰਬ ਖੇਤਰ ਵਿਚ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਸ਼ਾਮਲ ਹਨ। ਇਸਨੂੰ ਦੂਰ ਪੂਰਬ ਦੇ ਪ੍ਰਤਿਕੂਲ ਅਕਸਰ ਨਿਕਟ ਪੂਰਬ ਕਿਹਾ ਜਾਂਦਾ ਹੈ। ਇਸਦੇ ਨਾਲ ਮਿਲਦਾ ਵਿਸ਼ਲੇਸ਼ਣ ਮੱਧ-ਪੂਰਬੀ ਹੈ।

      ਮੱਧ ਪੂਰਬ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ ਅਤੇ ਆਪਣੇ ਸਾਰੇ ਇਤਿਹਾਸ ਦੇ ਦੌਰਾਨ ਮੱਧ ਪੂਰਬ ਵਿਸ਼ਵ ਮਾਮਲਿਆਂ ਦਾ ਮੁੱਖ ਕੇਂਦਰ ਰਿਹਾ ਹੈ। ਐਪਰ ਪ੍ਰਾਚੀਨ ਇਤਿਹਾਸ ਤੇ ਵਿਚਾਰ ਕਰਨ ਲੱਗਿਆਂ ਵਾਕਾਂਸ਼ ਨਿਕਟ ਪੂਰਬ ਦੀ ਅਧਿਕ ਵਰਤੋਂ ਕੀਤੀ ਜਾਂਦੀ ਹੈ। ਮੱਧ ਪੂਰਬ ਵਿਚ ਹੀ ਮੁੱਖ ਧਰਮਾਂ ਜਿਹਾ ਕਿ ਪਾਰਸੀ ਧਰਮ , ਯਹੂਦੀ ਧਰਮ , ਈਸਾਈਅਤ ਅਤੇ ਇਸਲਾਮ ਦੀ ਮੂਲ ਉਤਪਤੀ ਹੋਈ। ਮੱਧ ਪੂਰਬ ਆਮ ਕਰਕੇ ਖ਼ੁਸ਼ਕ ਅਤੇ ਗਰਮ ਜਲਵਾਯੂ ਦਾ ਖੇਤਰ ਹੈ ਜਿਸ ਵਿਚ ਸੀਮਿਤ ਖੇਤਰਾਂ ਵਿਚ ਖੇਤੀਬਾੜੀ ਅਤੇ ਸਿੰਜਾਈ ਲਈ ਕਈ ਮੁੱਖ ਦਰਿਆ ਹਨ। ਫ਼ਾਰਸ ਦੀ ਖਾੜੀ ਦੁਆਲੇ ਸਥਿਤ ਕਈ ਦੇਸ਼ਾਂ ਵਿਚ ਕੱਚੇ ਤੇਲ ਦੀ ਭਾਰੀ ਮਾਤਰਾ ਹੈ। ਆਧੁਨਿਕ ਕਾਲ ਵਿਚ ਮੱਧ ਪੂਰਬ ਆਰਥਿਕ , ਰਾਜਨੀਤਿਕ, ਸਭਿਆਚਾਰਕ ਅਤੇ ਧਾਰਮਿਕ ਤੌਰ ਤੇ ਸੰਵੇਦਨਸ਼ੀਲ ਖੇਤਰ ਰਿਹਾ ਹੈ। ਮੱਧ ਪੂਰਬ ਵਿਚ 2010 ਲਈ 41% ਅਤੇ 2011 ਵਿਚ 51% ਆਰਥਿਕ ਵਾਧੇ ਦੀ ਆਸ ਕੀਤੀ ਜਾਂਦੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.