ਮੋਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਰੀ (ਨਾਂ,ਇ) 1 ਕੰਧ, ਭਾਂਡੇ, ਕੱਪੜੇ ਜਾਂ ਲੱਕੜ ਆਦਿ ਵਿਚਲਾ ਛੇਕ 2 ਛੋਟੀ ਬਾਰੀ 3 ਪਾਣੀ ਨਿਕਲਣ ਲਈ ਰੱਖਿਆ ਸੁਰਾਖ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੋਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮੋਰੀ (ਸੰ.। ਦੇਖੋ , ਮੋਰ। ਮੋਰ ਦਾ ਬਹੁਵਚਨ ਮੋਰੀਂ=ਮੋਰਾਂ ਨੇ) ੧. ਮੋਰਾਂ ਨੇ। ਯਥਾ-‘ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ’। ਮੋਰਾਂ ਨੇ ਮਿਠੀ ਮਿਠੀ ਅਵਾਜ ਲਾਈ (ਖੁਸ਼ੀ ਮਨਾਈ) ਹੈ, ਕਿਉਂਕਿ ਸਾਵਣ ਆ ਗਿਆ ਹੈ ਭਾਵ ਪ੍ਰਾਪਤੀ ਸਮੇਂ ਮੇਰੇ ਇੰਦ੍ਰਯ ਬੜੇ ਖੁਸ਼ ਹੋਏ। ਮਾਨੋਂ ਇਕ ਸੰਤ ਜਗ੍ਯਾਸੂ ਕੋਲੋਂ ਪੁਛਦਾ ਹੈ ਭਈ ਅਜ ਤੇਰਾ ਮੁਖ ਉਦਾਸ ਕਿਉਂ ਹੈ ? (ਉਤ੍ਰ) ਹੇ ਸੰਤ ਜੀ! ਇਕੇਰਾਂ ਮੈਂ ਧਿਆਨ ਕਰਨ ਲਗਾ ਸਾਂ ਤਾਂ (ਸੁਫਨੇ ਆਇਆ) ਥੋੜਾ ਚਮਤਕਾਰ ਹੋਇਆ ਸੀ ਤਦ ਤਾਂ ਮੋਰਾਂ ਵਾਂਙੂ ਮੇਰੀਆਂ ਇੰਦ੍ਰੀਆਂ ਨੇ ਰੁਣਝੁਣ ਲਾ ਦਿਤਾ, ਜੀਭ ਮਿਠੀ ਬੋਲਣ ਲਗੀ ਆਦਿ, ਗਲ ਕੀ ਮੇਰੇ ਭਾਣੇ ਤਾਂ ਸਾਵਣ ਆ ਗਿਆ ਸੀ।
ਦੇਖੋ, ‘ਮੁੰਧ’
੨. (ਸੰ.। ਫ਼ਾਰਸੀ ਮੋਰੀ=ਪਾਣੀ ਨਿਕਲਣ ਦੇ ਨਾਲ) ੧. ਨਾਲੀ। ੨. ਰਸਤਾ , ਰਾਹ। ਯਥਾ-‘ਗੁਰਿ ਦਿਖਲਾਈ ਮੋਰੀ’।
੩. (ਸ. ਨਾ.। ਬ੍ਰਿਜ ਭਾਸ਼ਾ) ਮੇਰੀ। ਯਥਾ-‘ਅਬ ਮੋਹਿ ਜਾਨੀ ਰੇ ਮੋਰੀ ਗਈ ਬਲਾਇ’। ਤਥਾ-‘ਮੋਰੀ ਅਹੰ ਜਾਇ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First