ਮੁਜ਼ੰਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੁਜ਼ੰਗ (ਬਸਤੀ): ਲਾਹੌਰ ਨਗਰ ਦੀ ਇਕ ਬਾਹਰਲੀ ਬਸਤੀ ਜੋ ਮੋਜ਼ੰਗ ਗੋਤ ਦੇ ਇਕ ਪਠਾਣ ਨੇ ਵਸਾਈ ਸੀ। ਸਤਾਰ੍ਹਵੀਂ ਸਦੀ ਵਿਚ ਇਹ ਸ਼ਹਿਰ ਤੋਂ ਦੋ ਢਾਈ ਕਿ.ਮੀ. ਦੀ ਵਿਥ ਉਤੇ ਇਕ ਪਿੰਡ ਜਿਹਾ ਹੀ ਸੀ। ਲਾਹੌਰ ਦੀ ਫੇਰੀ ਦੌਰਾਨ ਗੁਰੂ ਹਰਿਗੋਬਿੰਦ ਸਾਹਿਬ ਇਥੇ ਕੁਝ ਸਮਾਂ ਠਹਿਰੇ ਸਨ। ਇਥੇ ਪਹਿਲਾਂ ਇਕ ਛੋਟਾ ਜਿਹਾ ਗੁਰੂ-ਧਾਮ ਸੀ, ਪਰ ਬਾਦ ਵਿਚ ਸ. ਮੇਹਰ ਸਿੰਘ ਚਾਵਲਾ ਨੇ ਨਵੀਂ ਇਮਾਰਤ ਬਣਵਾਈ, ਜੋ ‘ਗੁਰਦੁਆਰਾ ਛੇਵੀਂ ਪਾਤਿਸ਼ਾਹੀ’ ਦੇ ਨਾਂ ਨਾਲ ਪ੍ਰਸਿੱਧ ਹੋਈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਸੀ, ਪਰ ਪੰਜਾਬ ਦੀ ਵੰਡ ਵੇਲੇ ਇਹ ਪਾਕਿਸਤਾਨ ਵਿਚ ਰਹਿ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.