ਮੁਆਇਦਾ ਭੰਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Breach of Contract_ਮੁਆਇਦਾ ਭੰਗ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਮੁਆਇਦਾ ਭੰਗ ਦਾ ਮਤਲਬ ਹੈ ਆਪਣੇ ਬਚਨ ਦੀ ਪਾਲਣਾ ਨਾ ਕਰਕੇ ਕਿਸੇ ਮੁਆਇਦੀ ਬਾਂਧ ਦੀ ਉਲੰਘਣਾ ਕਰਨਾ। ਇਸ ਤਰ੍ਹਾਂ ਦੀ ਉਲੰਘਣਾ ਮੁਆਇਦੇ ਦਾ ਨਿਰਾਕਰਣ ਕਰਕੇ ਜਾਂ ਦੂਜੀ ਧਿਰ ਦੁਆਰਾ ਉਸ ਧਿਰ ਦੇ ਬਚਨ ਦੀ ਪਾਲਣਾ ਵਿਚ ਵਿਘਨ ਪਾਉਣ ਦੁਆਰਾ ਕੀਤੀ ਜਾ ਸਕਦੀ ਹੈ।

       ਮੁਆਇਦਾ ਭੰਗ ਹੋਇਆ ਜਾਂ ਕੀਤਾ ਉਥੇ ਸਮਝਿਆ ਜਾਂਦਾ ਹੈ ਜਿਥੇ ਮੁਆਇਦੇ ਤੋਂ ਪੈਦਾ ਹੋਏ ਕਿਸੇ ਕਰਤੱਵ ਦੀ ਪਾਲਣਾ ਨ ਕਰਨ ਦੀ ਸ਼ਿਕਾਇਤ ਕੀਤੀ ਜਾਵੇ ਅਤੇ ਸਹੀ ਪਾਈ ਜਾਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.