ਮਾਹਰੀ ਚੰਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਾਹਰੀ ਚੰਦ: ਗੁਰੂ ਹਰਿਗੋਬਿੰਦ ਸਾਹਿਬ ਦੀ ਸੁਪੁੱਤਰੀ ਬੀਬੀ ਵੀਰੋ ਦੇ ਪੰਜ ਪੁੱਤਰਾਂ ਵਿਚੋਂ ਇਕ ਜਿਨ੍ਹਾਂ ਨੇ ਭੰਗਾਣੀ ਦੇ ਯੁੱਧ ਵਿਚ ਅਦਿੱਤੀ ਵੀਰਤਾ ਦਾ ਪ੍ਰਦਰਸ਼ਨ ਕੀਤਾ ਸੀ। ‘ਬਚਿਤ੍ਰ ਨਾਟਕ ’ ਵਿਚ ਆਪਣੇ ਹੋਰ ਭਰਾਵਾਂ ਸਹਿਤ ਇਸ ਦੇ ਵੀਰਤਾ-ਪ੍ਰਦਰਸ਼ਨ ਦਾ ਉੱਲੇਖ ਮਿਲਦਾ ਹੈ—ਤਹਾ ਸਾਹ ਸ੍ਰੀਸਾਹ ਸੰਗ੍ਰਾਮ ਕੋਪੇ। ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ। ਹਠੀ ਜੀਤਮਲਿੰ ਸੁ ਗਾਜੀ ਗੁਲਾਬੰ। ਰਣੰ ਦੇਖੀਐ ਰੰਗ ਰੂਪੰ ਸਹਾਬੰ।੪। ਹਠਿਯੋ ਮਾਹਰੀ ਚੰਦਯੰ ਗੰਗਰਾਮੰ। ਜਿਨੇ ਕੀਤੀਯੰ ਜਿਤੀਯੰ ਫ਼ੌਜ ਤਾਮੰ।...੫। ਵੇਖੋ ‘ਸੰਗੋਸ਼ਾਹ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First