ਮਨੀ ਮਾਜਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਨੀ ਮਾਜਰਾ (ਕਸਬਾ): ਚੰਡੀਗੜ੍ਹ ਦੇ ਨੇੜੇ ਵਸਿਆ ਇਕ ਪੁਰਾਤਨ ਕਸਬਾ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਚਰਣ ਪਾਏ ਸਨ। ਸੰਨ 1687 ਈ. ਵਿਚ ਜਦੋਂ ਬਾਬਾ ਰਾਮਰਾਇ ਦੇਹਰਾਦੂਨ ਵਿਚ ਗੁਜ਼ਰ ਗਏ ਤਾਂ ਉਨ੍ਹਾਂ ਦੀ ਇਕ ਪਤਨੀ ਮਾਤਾ ਰਾਜ ਕੌਰ ਮਨੀਮਾਜਰੇ ਵਿਚ ਆ ਵਸੀ। ਅਗਲੇ ਸਾਲ ਨਵੰਬਰ ਦੇ ਮਹੀਨੇ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਆਨੰਦਪੁਰ ਆ ਰਹੇ ਸਨ ਤਾਂ ਮਾਤਾ ਰਾਜ ਕੌਰ ਨੂੰ ਮਿਲਣ ਲਈ ਉਸ ਦੇ ਘਰ ਆਏ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇਗੁਰਦੁਆਰਾ ਮੰਜੀ ਸਾਹਿਬ’ ਬਣਾਇਆ ਗਿਆ। ਪਹਿਲਾਂ ਇਸ ਦੀ ਵਿਵਸਥਾ ਰਾਮਰਾਈਆ ਸੰਪ੍ਰਦਾਇ ਵਾਲੇ ਕਰਦੇ ਆ ਰਹੇ ਸਨ, ਪਰ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਦ ਇਹ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋ ਗਿਆ। ਇਹ ਗੁਰਦੁਆਰਾ ਨਗਰ ਦੇ ਅੰਦਰ ਕਿਲ੍ਹੇ ਦੇ ਨੇੜੇ ਹੈ। ਮਾਤਾ ਰਾਜ ਕੌਰ ਦੀ ਸਮਾਧ ਵੀ ਇਕ ਗਲੀ ਵਿਚ ਬਣੀ ਹੋਈ ਹੈ।

ਸੰਨ 1764 ਈ. ਵਿਚ ਸਰਹਿੰਦ ਦੀ ਜਿਤ ਤੋਂ ਬਾਦ ਸਿੱਖਾਂ ਨੇ ਇਸ ਕਸਬੇ ਉਤੇ ਕਬਜ਼ਾ ਕਰ ਲਿਆ ਅਤੇ ਇਥੋਂ ਦੇ ਸਰਦਾਰ ਗੋਪਾਲ ਸਿੰਘ ਨੂੰ ਅੰਗ੍ਰੇਜ਼ ਸਰਕਾਰ ਨੇ ‘ਰਾਜਾ ’ ਦਾ ਖ਼ਿਤਾਬ ਦਿੱਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.