ਮਨਮਾੜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਨਮਾੜ (ਨਗਰ): ਮਹਾਰਾਸ਼ਟਰ ਪ੍ਰਾਂਤ ਦੇ ਨਾਸਿਕ ਜ਼ਿਲ੍ਹੇ ਦਾ ਇਕ ਨਗਰ, ਜਿਸ ਵਿਚ ‘ਗੁਰਦੁਆਰਾ ਗੁਪਤਸਰ ਸਾਹਿਬ’ ਬਣਿਆ ਹੋਇਆ ਹੈ। ਕਹਿੰਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਵਿਚ ਠਹਿਰੇ ਹੋਏ ਸਨ ਤਾਂ ਬਿਦਰ ਦੇ ਨੇੜੇ ਜਿਨਵਾੜਾ ਦੇ ਦੋ ਮਰਹਟੇ ਮੁਖੀਆਂ—ਬਾਲਾ ਰਾਓ ਅਤੇ ਰੁਸਤਮ ਰਾਓ— ਨੂੰ ਗੁਰੂ ਜੀ ਨੇ ਆਪਣੀ ਅਗੰਮੀ ਸ਼ਕਤੀ ਨਾਲ ਸਤਾਰਾ ਤੋਂ ਮੁਕਤ ਕਰਾਇਆ ਸੀ। ਉਸ ਤੋਂ ਬਾਦ ਉਹ ਇਸ ਨਗਰ ਵਿਚ ਆ ਵਸੇ। ਗੁਰੂ ਜੀ ਮਹਾ- ਪ੍ਰਸਥਾਨ ਤੋਂ ਬਾਦ ਗੁਪਤ ਰੂਪ ਵਿਚ ਇਸ ਨਗਰ ਵਿਚ ਪਹੁੰਚੇ ਅਤੇ ਉਨ੍ਹਾਂ ਮਰਹਟੇ ਮੁਖੀਆਂ ਨੂੰ ਅਸੀਸ ਦਿੱਤੀ।

ਹਜ਼ੂਰ ਸਾਹਿਬ (ਨਾਂਦੇੜ) ਨੂੰ ਆਣ-ਜਾਣ ਵਾਲੇ ਵਖ ਵਖ ਪ੍ਰਦੇਸ਼ਾਂ ਦੇ ਯਾਤ੍ਰੀ ਅਕਸਰ ਇਸੇ ਨਗਰ ਦੇ ਜੰਕਸ਼ਨ ਤੋਂ ਗੱਡੀਆਂ ਬਦਲਦੇ ਹਨ। ਉਨ੍ਹਾਂ ਦੀ ਰਿਹਾਇਸ਼ ਅਤੇ ਲੰਗਰ ਦੀ ਸੇਵਾ ਲਈ ਸੰਤ ਨਿਧਾਨ ਸਿੰਘ ਨੇ ਸੰਨ 1931 ਈ. ਵਿਚ ਇਸ ਗੁਰੂ-ਧਾਮ ਦੀ ਇਮਾਰਤ ਬਣਵਾਈ ਸੀ, ਜਿਸ ਦਾ ਬਾਦ ਵਿਚ ਵਿਸਤਾਰ ਵੀ ਹੁੰਦਾ ਰਿਹਾ। ਇਸ ਦੀ ਵਿਵਸਥਾ ਸੰਤ ਜੀ ਦੇ ਸੇਵਕ ਹੀ ਕਰਦੇ ਹਨ। ਦਸਹਿਰੇ ਅਤੇ ਹੋਲੇ ਮਹੱਲੇ ’ਤੇ ਇਥੇ ਵੱਡੇ ਧਾਰਮਿਕ ਦੀਵਾਨ ਸਜਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.