ਭੰਡਾਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੰਡਾਰੀ (ਨਾਂ,ਇ) 1ਗੱਡੇ ਦੀ ਛੱਤ ਹੇਠ ਸਮਾਨ ਆਦਿ ਰੱਖਣ ਲਈ ਬਣਾਈ ਸੰਦੂਕੜੀ 2 ਸਾਧੂਆਂ ਫ਼ਕੀਰਾਂ ਦਾ ਰਸੋਈਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਭੰਡਾਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੰਡਾਰੀ [ਨਾਂਪੁ] ਭੰਡਾਰ ਦਾ ਇਨਚਾਰਜ; ਖਜ਼ਾਨਚੀ, ਇਕ ਰੀਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੰਡਾਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਭੰਡਾਰੀ (ਸੰ.। ਸੰਸਕ੍ਰਿਤ ਭਾਂਡਾਰਿਨ) ਖਜ਼ਾਨਚੀ ਭਾਵ ਸੰਤ ਮਹਾਤਮਾ। ਯਥਾ-‘ਜਹ ਭੰਡਾਰੀ ਹੂ ਗੁਣ ਨਿਕਲਹਿ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਭੰਡਾਰੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭੰਡਾਰੀ : ਖੱਤਰੀਆਂ ਦੀ ਇਕ ਉਪ ਜਾਤੀ ਹੈ। ਜਿਨ੍ਹਾਂ ਦਾ ਵਡੇਰਾ ਕਿਸੇ ਰਾਜੇ ਦੇ ਭੰਡਾਰੇ ਦਾ ਰੱਖਿਅਕ ਸੀ। ਭੰਡਾਰ ਸ਼ਬਦ ਤੋਂ ਹੀ ਇਸ ਦਾ ਨਾਂ ਭੰਡਾਰੀ ਪੈ ਗਿਆ ਅਤੇ ਇਸ ਦੇ ਵੰਸਜ਼ ਵੀ ਇਸੇ ਨਾਂ ਨਾਲ ਜਾਣੇ ਜਾਣ ਲੱਗ ਪਏ।
ਇਕ ਹੋਰ ਰਵਾਇਤ ਅਨੁਸਾਰ ਇਕ ਖੱਤਰੀ ਆਪਣੀ ਕੁੱਲ ਕੁਟੰਬ ਨਾਲ ਕਿਧਰੇ ਯਾਤਰਾ ਤੇ ਜਾ ਰਿਹਾ ਸੀ। ਰਾਹ ਵਿਚ ਇਨ੍ਹਾਂ ਨੂੰ ਸ਼ੇਖ ਫ਼ਰੀਦ ਜੀ ਮਿਲ ਗਏ। ਇਨ੍ਹਾਂ ਨੇ ਫ਼ਰੀਦ ਜੀ ਦੀ ਬੜੀ ਸੇਵਾ ਕੀਤੀ ਜਿਸ ਤੋਂ ਪ੍ਰਸੰਨ ਹੋ ਕੇ ਬਾਬਾ ਜੀ ਨੇ ਇਨ੍ਹਾਂ ਨੂੰ ਅਸੀਸ ਦਿੱਤੀ ‘ਤੁਹਾਡੇ ਭੰਡਾਰੇ ਭਰੇ ਰਹਿਣ। ਉਸ ਦਿਨ ਤੋਂ ਇਹ ਭੰਡਾਰੀ ਅਖਵਾਣ ਲੱਗ ਪਏ।
ਭੰਡਾਰੀ ਜਨੇਊ ਦੀ ਰਸਮ 8 ਜਾਂ 9 ਸਾਲ ਦੀ ਉਮਰ ਵਿਚ ਕਰਦੇ ਹਨ। ਰਸਮ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਕੁਲ ਦਾ ਪੁਰੋਹਿਤ, ਇੱਲ ਨੂੰ ਅਗਲੇ ਦਿਨ ਦੇ ਭੋਜ ਦਾ ਨਿਉਤਾ ਦਿੰਦਾ ਹੈ। ਅਗਲੇ ਦਿਨ ਰੀਤ ਸ਼ੁਰੂ ਕਰਨ ਤੋਂ ਪਹਿਲਾਂ ਭੋਜਨ (ਖੀਰ ਪੂੜੀ ਆਦਿ) ਇੱਲ ਨੂੰ ਭੇਟਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਅਤੇ ਫਿਰ ਬਰਾਦਰੀ ਭੋਜਨ ਖਾਂਦੀ ਹੈ। ਇਸ ਤੋਂ ਬਾਅਦ ਬੱਚੇ (ਮੁੰਡੇ) ਦਾ ਮੁੰਡਣ ਕੀਤਾ ਜਾਂਦਾ ਹੈ। ਵਾਲਾਂ ਦੀ ਪਹਿਲੀ ਲਿਟ ਪੁਰੋਹਿਤ ਕੱਟਦਾ ਹੈ ਅਤੇ ਬਾਕੀ ਦੀਆਂ ਨਾਈ। ਫਿਰ ਉਸ ਬੱਚੇ ਨੂੰ ਇਸ਼ਨਾਨ ਕਰਾ ਕੇ ਜਨੇਊ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਜੰਡੀ ਕੱਟਣ ਦੀ ਰਸਮ ਹੁੰਦੀ ਹੈ। ਬੱਚਾ ਜਦੋਂ ਜੰਡੀ ਕੱਟਣ ਜਾਂਦਾ ਹੈ ਤਾਂ ਪਿਛੋਂ ਉਸ ਦਾ ਪਿਉ ਆਪਣੀ ਵਹੁਟੀ ਨੂੰ ਲੱਤ ਮਾਰ ਕੇ ਘਰੋਂ ਕੱਢ ਦਿੰਦਾ ਹੈ ਜਿਸ ਤੋਂ ਰੁੱਸ ਕੇ ਉਹ ਪੇਕੇ ਚਲੀ ਜਾਂਦੀ ਹੈ। ਬੱਚੇ ਨੂੰ ਵਾਪਸ ਆਉਣ ਤੇ ਇਸ ਸਬੰਧੀ ਪਤਾ ਲੱਗਦਾ ਹੈ ਅਤੇ ਉਹ ਆਪਣੇ ਪਿਤਾ ਅਤੇ ਸਾਰੀ ਬਰਾਦਰੀ ਸਮੇਤ ਮਾਂ ਨੂੰ ਵਾਪਸ ਲਿਆਉਣ ਲਈ ਜਾਂਦਾ ਹੈ। ਉਸ ਨੂੰ ਮਨਾਉਣ ਲਈ ਕੋਈ ਕੱਪੜਾ ਜਾਂ ਗਹਿਣਾ ਆਦਿ ਵੀ ਦਿੱਤਾ ਜਾਂਦਾ ਹੈ।
ਮਹਾਨ ਕੋਸ਼ ਅਨੁਸਾਰ ਜੱਟਾਂ ਦੀ ਵੀ ਇਕ ਗੋਤ ਭੰਡਾਰੀ ਹੈ। ਇਹ ਜ਼ਿਆਦਤਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਵਸੇ ਹੋਏ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-09-54-45, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ.; ਪੰ. ਲੋ. ਵਿ. ਕੋ. ; ਮ. ਕੋ.
ਵਿਚਾਰ / ਸੁਝਾਅ
Please Login First