ਭਰਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਰਾਈ (ਨਾਂ,ਪੁ) 1ਨਿਗਾਹੀਏ ਪੀਰ ਦੀ ਉਸਤਤ ਗਾਉਣ ਵਾਲੀ ਅਤੇ ਫੁੰਮਣੀਆਂ ਪਾ ਕੇ ਨੱਚਣ ਵਾਲੀ ਜਾਤ 2 ਉੱਕਤ ਜਾਤ ਦਾ ਕੋਈ ਬੰਦਾ 3 ਢੋਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2414, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਰਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਰਾਈ 1 [ਨਾਂਪੁ] ਢੋਲੀ 2 [ਨਾਂਇ] ਭਰਨ ਦੀ ਕਿਰਿਆ; ਭਰਨ ਦੇ ਕੰਮ ਦੀ ਮਜ਼ਦੂਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਰਾਈ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭਰਾਈ : ਇਹ ਖਡੂਰ ਸਾਹਿਬ ਦੇ ਰਹਿਣ ਵਾਲੇ, ਖਹਿਰਾ ਗੋਤ ਦੇ ਇਕ ਜੱਟ ਚੌਧਰੀ ਮਹਿਮੇ ਦੀ ਪਤਨੀ ਸੀ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਹਰ ਰੋਜ਼ ਇਕ ਰੁੱਖੀ ਅਤੇ ਅਲੂਣੀ ਰੋਟੀ ਜਿਸ ਦਾ ਵਜ਼ਨ ਇਕ ਪਾਉ ਦੇ ਲਗਭਗ ਹੁੰਦਾ ਸੀ, ਪਕਾ ਕੇ ਦੇਂਦੀ ਸੀ। ਕਈ ਲੇਖਕਾਂ ਨੇ ਇਸ ਦਾ ਨਾਂ ਸਤ ਭਿਰਾਈ ਜਾਂ ਵਿਰਾਈ ਵੀ ਲਿਖਿਆ ਹੈ।

ਸੁਲਤਾਨ (ਸਖੀ ਸਰਵਰ) ਦੇ ਪੀਰਖ਼ਾਨੇ ਦੇ ਪੁਜਾਰੀ ਨੂੰ ਵੀ ਭਰਾਈ ਕਹਿੰਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-10-12-06, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ.; ਤ. ਗੁ. ਖਾ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.