ਬੱਚੇ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬੱਚੇ : ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਦੀ ਤਹਿਸੀਲ ਹਾਫਜ਼ਾਬਾਦ ਵਿਚ ਇਕ ਛੋਟਾ ਜਿਹਾ ਧਾਰਮਿਕ ਮਹੱਤਤਾ ਵਾਲਾ ਪਿੰਡ ਹੈ। ਇਹ ਰੇਲਵੇ ਸਟੇਸ਼ਨ ਕਾਲੇਕੇ ਤੋਂ ਲਗਭਗ 9 ਕਿ. ਮੀ. ਪੂਰਬ ਵੱਲ ਸਥਿਤ ਹੈ। ਇਸ ਪਿੰਡ ਦੇ ਪੂਰਬ ਵੱਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਬਣਿਆ ਇਕ ਗੁਰਦੁਆਰਾ ਹੈ। ਗੁਰੂ ਸਾਹਿਬ ਆਪਣੀ ਧਰਮ ਪ੍ਰਚਾਰ ਦੀ ਯਾਤਰਾ ਦੌਰਾਨ ਹਾਫ਼ਜ਼ਾਬਾਦ ਤੋਂ ਆ ਕੇ ਇਥੇ ਕੁਝ ਸਮਾਂ ਬਿਰਾਜੇ ਸਨ। ਗੁਰੂ ਜੀ ਨੇ ਇਥੇ ਧਰਮ ਉਪਦੇਸ਼ ਦਿੱਤਾ। ਇਸ ਥਾਂ ਉੱਪਰ ਛੋਟਾ ਜਿਹਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਦੇਸ਼ ਵੰਡ ਤੋਂ ਪਹਿਲਾਂ ਹਰ ਸਾਲ ਵਿਸਾਖੀ ਅਤੇ ਨਿਮਾਣੀ ਇਕਾਦਸ਼ੀ ਦੇ ਦਿਨ ਇਥੇ ਭਾਰੀ ਮੇਲਾ ਲਗਦਾ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-27-12-54-06, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 832
ਵਿਚਾਰ / ਸੁਝਾਅ
Please Login First