ਬੰਬੇਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੰਬੇਲੀ (ਪਿੰਡ): ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਨਗਰ ਤੋਂ 12 ਕਿ.ਮੀ. ਉਤਰ ਵਲ ਸਥਿਤ ਇਕ ਪਿੰਡ ਜਿਥੇ ਕਰਤਾਰਪੁਰਤੋਂ ਕੀਰਤਪੁਰ ਆਉਂਦੇ ਜਾਂਦੇ ਇਕ ਵਾਰ ਗੁਰੂ ਹਰਿਰਾਇ ਸਾਹਿਬ ਪਧਾਰੇ ਸਨ। ਪਿੰਡ ਤੋਂ ਬਾਹਰ ਜਿਸ ਸਥਾਨ ਉਤੇ ਗੁਰੂ ਜੀ ਬੈਠੇ ਸਨ, ਉਥੇ ਮਿੱਟੀ ਦਾ ਇਕ ਚੌਂਤਾ (ਥੜਾ) ਬਣਿਆ ਹੋਇਆ ਸੀ। ਉਸ ਚੌਂਤੇ ਕਰਕੇ ਇਸ ਸਮਾਰਕ ਦਾ ਨਾਂ ‘ਗੁਰਦੁਆਰਾ ਚੌਂਤਾ ਸਾਹਿਬ ਪਾਤਿਸ਼ਾਹੀ ਸੱਤਵੀਂ’ ਪ੍ਰਚਲਿਤ ਹੋਇਆ। ਇਸ ਦੀ ਨਵੀਂ ਇਮਾਰਤ ਡੁਮੇਲੀ ਵਾਲੇ ਸੰਤ ਹਰਬੰਸ ਸਿੰਘ ਨੇ ਬਣਵਾਈ ਹੈ ਅਤੇ ਉਸ ਦੇ ਸੇਵਕ ਹੀ ਇਸ ਦੀ ਵਿਵਸਥਾ ਕਰਦੇ ਹਨ। ਉਂਜ ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.