ਬੰਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੰਦ (ਵਿ,ਪੁ) ਭੀੜਿਆ ਹੋਇਆ; ਢੱਕਿਆ ਹੋਇਆ; ਜਿਸ ਨੂੰ ਖੋਹਲਣਾ ਪਵੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬੰਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੰਦ (ਨਾਂ,ਪੁ) ਪੇਚ ਦੇ ਕੁਲਫ ਨਾਲ ਖੋਲ੍ਹੇ ਅਤੇ ਬੰਦ ਕੀਤੇ ਜਾਣ ਵਾਲਾ ਇਸਤਰੀਆਂ ਦੀ ਵੀਣੀ ਦਾ ਗਹਿਣਾ; ਵੇਖੋ : ਬਾਜੂਬੰਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬੰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੰਦ 1 [ਵਿਸ਼ੇ] ਬੰਨ੍ਹਿਆ, ਢੋਇਆ, ਭੀੜਿਆ; ਢੱਕਿਆ, ਅਣਖੁੱਲ੍ਹਾ; ਮੀਟਿਆ, ਵਰਜਿਆ [ਨਾਂਪੁ] ਬੰਨ੍ਹ , ਰੁਕਾਵਟ 2 [ਨਾਂਪੁ] ਚਹੁੰ ਜਾਂ ਵੱਧ ਤੁਕਾਂ ਦਾ ਕਾਵਿ-ਅੰਸ਼ 3 [ਨਾਂਪੁ] ਔਰਤਾਂ ਦੀ ਵੀਣੀ ਦਾ
ਗਹਿਣਾ 4 [ਨਾਂਪੁ] ਸਰੀਰ ਦੇ ਅੰਗਾਂ ਦਾ ਜੋੜ 5 [ਨਾਂਪੁ] ਗੋਲ਼ ਆਕਾਰ ਦੀ ਮਿੱਠੀ ਡਬਲਰੋਟੀ, ਬੰਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੰਦ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੰਦ : ‘ਬੰਦ’ ਦੇ ਅਰਥ ਹਨ ਸ਼ਰੀਰ ਦਾ ਜੋੜ ਕਿਸੇ ਜੁਗਤ ਜਾਂ ਤਦਬੀਰ ਨੂੰ ਵੀ ਬੰਦ ਆਖਦੇ ਹਨ। ਪ੍ਰਤਿੱਗਿਆ, ਰੱਸੀ, ਤਣੀ, ਜਾਂ ਬੰਨ੍ਹਣ ਦੀ ਸ਼ਕਤੀ, ਕੈਦ, ਬੰਨ੍ਹਣ ਵਾਲਾ ਆਦਿ ਵੀ ਇਸ ਦੇ ਹੋਰ ਅਰਥ ਹਨ। ਕਬੀਰ ਸਾਹਿਬ ਨੇ ‘ਬੰਦ’ ਸ਼ਬਦ ਬੰਨ੍ਹਣ–ਸ਼ਕਤੀ ਦੇ ਅਰਥਾਂ ਵਿਚ ਵਰਤਿਆ ਹੈ (‘ਮਿਰਤਕ ਭਏ ਦਸੈ ਬੰਦ ਛੂਟੇ’––––ਆਸਾ ਕਬੀਰ)।
ਕਾਵਿ ਵਿਚ ਛੰਦਾਂ ਦੇ ਉਸ ਸਮੁੱਚ ਨੂੰ ਬੰਦ ਆਖਿਆ ਜਾਂਦਾ ਹੈ ਜਿਸ ਦੇ ਅੰਤ ਦੇ ਪਦ ਇਕ ਹੀ ਮੇਲ ਦੇ ਹੋਣ। ‘ਕਿੱਸਾ ਸੋਹਣੀ ਮਹੀਂਵਾਲ’ ਕ੍ਰਿਤ ਫ਼ਜ਼ਲ ਸ਼ਾਹ ਦੀਆਂ ਹੇਠ ਲਿਖੀਆਂ ਪੰਕਤੀਆਂ ਦਾ ਤੁਕਾਂਤ ਮਿਲਦਾ ਹੈ ਤੇ ਇਸ ਤਰ੍ਹਾਂ ਪੰਕਤੀਆਂ ਦੀ ਸਮੁੱਚੀ ਇਕਾਈ ਬੰਦ ਅਖਵਾਉਂਦੀ ਹੈ :
ਸੀਨਾ ਸਾਫ਼ ਸੀ ਕੰਦ ਬਲੌਰ ਕੋਲੋਂ, ਹੋਰ ਸਿਫ਼ਤ ਨਾ ਵਿਚ ਖ਼ਿਆਲ ਆਹੀ।
ਸੋਹਣੀ ਨਾਮ ਆਹਾ, ਸੋਹਣੇ ਨੈਣ ਉਸਦੇ, ਸੋਹਣੀ ਹੰਸ ਤੇ ਮੋਰ ਦੀ ਚਾਲ ਆਹੀ।
ਸੋਹਣੇ ਦੰਦ ਰੁਖ਼ਸਾਰ ਅਨਾਰ ਵਾਂਗੂੰ, ਸੋਹਣੇ ਮੁਖੜੇ ਤੇ ਸੋਹਣੀ ਖ਼ਾਲ ਆਹੀ।
ਸੋਹਣੇ ਵਾਲ ਦਰਾਜ਼ ਕਮਾਲ ਉਸਦੇ, ਸੋਹਣੇ ਹੋਠ ਸੁਰਖੀ ਲਾਲੋ ਲਾਲ ਆਹੀ।
ਫ਼ਜ਼ਲ ਸਚ ਦੀ ਸੋਹਣੀ ਸੋਹਣੀ ਸੀ, ਲੜੀਆਂ ਮੋਤੀਆਂ ਦੀ ਵਾਲ ਵਾਲ ਆਹੀ।
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 21043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First