ਬੰਦਈ ਖ਼ਾਲਸਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬੰਦਈ ਖ਼ਾਲਸਾ: ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੱਖਾਂ ਵਿਚ ‘ਗੁਰੂ-ਪਦ’ ਨੂੰ ਲੈ ਕੇ ਚਲੇ ਪਰਸਪਰ ਵਿਰੋਧ ਦੇ ਫਲਸਰੂਪ ਸਿੱਖ ਸਮਾਜ ਦੋ ਧੜਿਆਂ ਵਿਚ ਵੰਡਿਆ ਗਿਆ। ਇਕ ‘ਤੱਤ-ਖ਼ਾਲਸਾ ’ ਜੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਮਰਯਾਦਾ ਦਾ ਅਨੁਸਰਣ ਕਰਦੇ ਸਨ। ਦੂਜਾ ਬੰਦਈ ਖ਼ਾਲਸਾ, ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਬੰਦਾ ਬਹਾਦਰ ਨੂੰ ਅਗਲਾ ਗੁਰੂ ਮੰਨਦੇ ਸਨ ਅਤੇ ਕਈ ਹੋਰ ਪੱਖਾਂ ਤੋਂ ਵੀ ਤੱਤ-ਖ਼ਾਲਸਾ ਦੇ ਉਲਟ ਮਰਯਾਦਾ ਦਾ ਪਾਲਨ ਕਰਦੇ ਸਨ। ਸੰਨ 1721 ਈ. ਵਿਚ ਤੱਤ-ਖ਼ਾਲਸਾ ਅਤੇ ਬੰਦਈ ਖ਼ਾਲਸਾ ਦੇ ਆਪਸੀ ਵਿਰੋਧ ਨੂੰ ਖ਼ਤਮ ਕਰਨ ਦਾ ਯਤਨ ਭਾਈ ਮਨੀ ਸਿੰਘ ਵਲੋਂ ਕੀਤਾ ਗਿਆ ਜਿਸ ਦੇ ਫਲਸਰੂਪ ਅਧਿਕਾਂਸ਼ ਬੰਦਈ ਸਿੰਘ, ਸਿੱਖਾਂ ਦੀ ਮੁੱਖ ਧਾਰਾ ਤੱਤ-ਖ਼ਾਲਸਾ ਵਿਚ ਸ਼ਾਮਲ ਹੋ ਗਏ। ਪਰ ਕਈਆਂ ਨੇ ਆਪਣੀ ਸੁਤੰਤਰ ਪਛਾਣ ਬਣਾਈ ਰਖਣ ਲਈ ਜ਼ਿਦ ਫੜੀ ਰਖੀ। ਅਜਿਹੇ ਸਿੰਘਾਂ ਨੂੰ ਹੁਣ ‘ਬੰਦਈ’ ਕਹਿੰਦੇ ਹਨ। ਇਹ ਗੁਰੂ ਗ੍ਰੰਥ ਸਾਹਿਬ ਨੂੰ ਧਰਮ-ਗ੍ਰੰਥ ਮੰਨਦੇ ਹੋਏ ਬਾਣੀ ਦਾ ਨਿੱਤ ਪਾਠ ਕਰਦੇ ਹਨ ਅਤੇ ਖੰਡੇ ਦਾ ਅੰਮ੍ਰਿਤ ਪਾਨ ਕਰਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First