ਬੇੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੇੜੀ (ਨਾਂ,ਇ) ਮਲਾਹ ਦੁਆਰਾ ਚੱਪੂ ਚਲਾ ਕੇ ਸਵਾਰੀਆਂ ਜਾਂ ਭਾਰ ਆਦਿ ਨੂੰ ਦਰਿਆ ਨਦੀ ਪਾਰ ਕਰਾਉਣ ਲਈ ਤਿੱਖੀਆਂ ਚੁੰਝਾਂ ਅਤੇ ਵਿੱਚੋਂ ਡੂੰਘ ਰੱਖ ਕੇ ਬਣਾਈ ਨੌਕਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬੇੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੇੜੀ 1 [ਨਾਂਇ] ਕਿਸ਼ਤੀ 2 [ਨਾਂਇ] ਕੈਦੀਆਂ ਦੇ ਪੈਰਾਂ ਨੂੰ ਜਕੜਨ ਵਾਲ਼ੀ ਲੋਹੇ ਦੀ ਸੰਗਲੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੇੜੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬੇੜੀ (ਸੰ.। ਪੰਜਾਬੀ*) ੧. ਕੈਦੀਆਂ ਦੇ ਪੈਰ ਵਿਚ ਲੋਹੇ ਦੀ ਕੜੀ ਜਿਸ ਨਾਲ ਓਹ ਸੁਤੰਤ੍ਰ ਟੁਰ ਫਿਰ ਨਾ ਸਕਣ। ਯਥਾ-‘ਗੁਰ ਪੂਰੈ ਬੇੜੀ ਕਾਟੀ’।
੨. (ਸੰ.। ਪੰਜਾਬੀ) ਨੌਕਾ , ਜਿਸ ਤੇ ਚੜ੍ਹਕੇ ਦਰਯਾਵਾਂ ਤੋਂ ਪਾਰ ਹੋਈਦਾ ਹੈ। ਯਥਾ-‘ਗੁਰ ਬੋਹਿਥੁ ਗੁਰੁ ਬੇੜੀ ਤੁਲਹਾ ’।
੩. ਵਲੀ ਹੋਈ, ਲਪੇਟੀ ਹੋਈ। ਯਥਾ-‘ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ’।
----------
* ਇਸਦਾ ਮੂਲ ਸੰਸਕ੍ਰਿਤ -ਵਲਪ- ਪਦ ਜਾਪਦਾ ਹੈ, ਜੋ ਹੱਥਾਂ ਪੈਰਾਂ ਦੀਆਂ ਕੜੀਆਂ ਦਾ ਨਾਮ ਹੈ। ਦੇਖੋ , ‘ਬੇਰੀ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First