ਬੇਦਖ਼ਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੇਦਖ਼ਲੀ [ਨਾਂਇ] ਬੇਦਖ਼ਲ ਕਰਨ ਜਾਂ ਹੋਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੇਦਖ਼ਲੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Eviction_ਬੇਦਖ਼ਲੀ: ਬੇਦਖ਼ਲੀ ਦਾ ਆਮ ਬੋਲਚਾਲ ਵਿਚ ਮਤਲਬ ਹੈ ਕਢ ਦੇਣਾ। ਇਹ ਸਿਰਫ਼ ਮਦਾਖ਼ਲਤ ਬੇਜਾ ਨਹੀਂ ਹੁੰਦੀ-ਕਿਉਂਕਿ ਹਰਕੇ ਬੇਦਖ਼ਲੀ ਵਿਚ ਮਦਖ਼ਲਤ ਬੇਜਾ ਅਰਥਾਵੀਂ ਹੁੰਦੀ ਹੈ, ਪਰ ਹਰੇਕ ਮਦਖ਼ਲਤ ਬੇਜਾ ਨੂੰ ਬੇਦਖ਼ਲੀ ਦੀ ਕੋਟੀ ਵਿਚ ਨਹੀਂ ਰਖਿਆ ਜਾ ਸਕਦਾ। ਬੇਦਖ਼ਲੀ ਵਿਚ ਸਥਾਈਪਣ ਦਾ ਅੰਸ਼ ਵੀ ਹੁੰਦਾ ਹੈ। ਮਾਲਕ ਆਪਣੇ ਮੁਜ਼ਾਰੇ/ਕਿਰਾਏਦਾਰ ਨੂੰ ਦਿੱਤੀ ਜ਼ਮੀਨ ਜਾਂ ਮਕਾਨ ਦੇ ਪੂਰੇ ਦੇ ਪੂਰੇ ਭਾਗ ਦੇ ਉਪਭੋਗ ਤੋਂ ਵੰਚਿਤ ਕਰਦਾ ਹੈ।
ਇਸ ਸ਼ਬਦ ਦੇ ਲਫ਼ਜ਼ੀ ਅਰਥਾਂ ਵਿਚ ਜਬਰੀ ਬੇਦਖ਼ਲੀ ਅਤੇ ਨਾਲੇ ਕਾਨੂੰਨੀ ਕਾਰਵਾਈ ਦੁਆਰਾ ਕੀਤੀ ਬੇਦਖ਼ਲੀ ਵੀ ਆ ਜਾਂਦੀ ਹੈ। [(1975) ਰੈਵ. ਦਸੰਬਰ 81 (ਇਲਾ.)]
ਬੇਦਖ਼ਲੀ ਵਿਚ ਸਿਰਫ਼ ਕਢ ਦੇਣ ਦੀ ਕਿਰਿਆ ਹੀ ਨਹੀਂ ਸਗੋਂ ਆਧੁਨਿਕ ਭਾਵਾਂ ਵਿਚ ਕਾਨੂੰਨ ਦੁਆਰਾ ਸੰਪਤੀ ਦਾ ਕਬਜ਼ਾ ਹਾਸਲ ਕਰਨ ਲਈ ਮੁਢ ਤੋਂ ਕੀਤੀ ਗਈ ਸਾਰੀ ਕਾਰਵਾਈ ਆ ਜਾਂਦੀ ਹੈ। ਇਸ ਭਾਵ ਵਿਚ ਬੇਦਖ਼ਲੀ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਲਕ ਦਾਵਾ ਦਾਇਰ ਕਰਦਾ ਹੈ [ਡੀ. ਸੀ. ਐਂਡ ਜੀ. ਮਿਲਜ਼ ਕੰ. ਲਿਮਟਿਡ ਬਨਾਮ ਆਰ. ਪੀ. ਐਫ. ਕਮਿਸ਼ਨਰ, ਯੂ. ਪੀ. ਏ ਆਈ ਆਰ 1961 ਇਲਾਹਾ 309]।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First