ਬੇਦਾਵਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੇਦਾਵਾ [ਵਿਸ਼ੇ] ਜਿਸ ਦਾ ਦਾਹਵਾ ਨਾ ਰਹੇ [ਨਾਂਪੁ] ਦਾਹਵਾ ਨਾ ਹੋਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੇਦਾਵਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬੇਦਾਵਾ: ਇਸ ਦਾ ਸ਼ਾਬਦਿਕ ਅਰਥ ਹੈ ਬਿਨਾ-ਦਾਵਾ, ਕਿਸੇ ਉਤੇ ਕਿਸੇ ਪ੍ਰਕਾਰ ਦਾ ਅਧਿਕਾਰ ਰਖਣ ਦਾ ਅਭਾਵ। ਇਹ ਸ਼ਬਦ ਸਿੱਖ ਇਤਿਹਾਸ ਵਿਚ ਉਨ੍ਹਾਂ ਸਿੱਖਾਂ ਨਾਲ ਸੰਬੰਧਿਤ ਹੈ ਜੋ ਆਨੰਦਪੁਰ ਦੇ ਲੰਬੇ ਘੇਰੇ ਤੋਂ ਪਰੇਸ਼ਾਨ ਹੋ ਕੇ ਕਿਲ੍ਹਾ ਛਡਣ ਲਈ ਤਿਆਰ ਹੋ ਗਏ ਸਨ ਅਤੇ ਜਿਨ੍ਹਾਂ ਨੂੰ ਗੁਰੂ ਜੀ ਨੇ ਜਾਣ ਤੋਂ ਪਹਿਲਾਂ ਸੰਬੰਧ ਤਿਆਗਣ ਦਾ ਪੱਤਰ ਲਿਖ ਕੇ ਦੇ ਜਾਣ ਲਈ ਕਿਹਾ ਸੀ। ਉਹ ਸਿੰਘ ਜੋ ਪੱਤਰ ਲਿਖ ਕੇ ਛਡ ਗਏ, ਉਹ ‘ਬੇਦਾਵਾ’ ਵਜੋਂ ਪ੍ਰਸਿੱਧ ਹੋਇਆ। ਇਹ ਪੱਤਰ ਗੁਰੂ ਜੀ ਨੇ ਖਿਦਰਾਣੇ ਦੀ ਢਾਬ ਦੀ ਲੜਾਈ ਤੋਂ ਬਾਦ 40 ਮੁਕਤਿਆਂ ਦੇ ਜੱਥੇਦਾਰ ਸ. ਮਹਾਂ ਸਿੰਘ ਦੀ ਅਰਜ਼ੋਈ’ਤੇ ਫਾੜਿਆ ਸੀ। ਵੇਖੋ ‘ਚਾਲੀ ਮੁਕਤੇ ’, ‘ਮੁਕਤਸਰ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬੇਦਾਵਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Disclaimer_ਬੇਦਾਵਾ: ਅਸਾਮੀ ਦੁਆਰਾ ਜ਼ਮੀਨਦਾਰ ਦੇ ਹੱਕ ਮਾਲਕੀ ਨੂੰ ਮੰਨਣ ਤੋਂ ਇਨਕਾਰ ਕਰਨਾ।
ਅਜਿਹਾ ਬੇਦਾਵਾ ਲਗਾਨ ਅਦਾ ਕਰਨ ਤੋਂ ਇਨਕਾਰ ਦੁਆਰਾ, ਅਦਾਇਗੀ ਦੇ ਭਾਗੀ ਹੋਣ ਤੋਂ ਇਨਕਾਰ ਕਰਨ ਜਾਂ ਜ਼ਮੀਨ ਦਾ ਆਪ ਮਾਲਕ ਹੋਣ ਦਾ ਦਾਅਵਾ ਕਰਨ ਜਾਂ ਕਿਸੇ ਹੋਰ ਨੂੰ ਮਾਲਕ ਮੰਨਣ ਦੁਆਰਾ ਕੀਤਾ ਜਾ ਸਕਦਾ ਹੈ। ਇਹ ਪੱਟੇ ਜਾਂ ਹੋਰ ਮੁਜ਼ਾਰਗੀ ਦੀ ਜ਼ਬਤੀ ਦਾ ਨਿਖੜਵਾਂ ਆਧਾਰ ਹੈ, ਭੋਂ ਬਾਰੇ ਵੀ ਅਤੇ ਮਾਲਕੀ ਹੱਕ ਬਾਰੇ ਵੀ। ਕਿਸੇ ਕਿਰਾਏਦਾਰ ਦੁਆਰਾ ਮਾਲਕ ਦੇ ਹੱਕ ਤੋਂ ਮੁਨਕਰ ਹੋ ਕੇ ਕਿਰਾਏ ਦੀ ਅਦਾਇਗੀ ਨ ਕਰਨਾ ਜਾਂ ਅਦਾਇਗੀ ਕਰਨ ਦੀ ਜ਼ਿੰਮੇਵਾਰੀ ਤੋਂ ਨਾਬਰ ਹੋਣਾ ਜਾਂ ਉਸ ਸੰਪਤੀ ਤੇ ਆਪਣੀ ਜਾਂ ਕਿਸੇ ਤੀਜੀ ਧਿਰ ਵਿਚ ਦੀ ਮਲਕੀਅਤ ਸਿੱਧ ਕਰਨਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First