ਬੇਈਮਾਨੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੇਈਮਾਨੀ [ਨਾਂਇ] ਹੇਰਾ-ਫੇਰੀ, ਠੱਗੀ, ਦਗ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੇਈਮਾਨੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dishonesty_ਬੇਈਮਾਨੀ: ਆਮ ਬੋਲ ਚਾਲ ਵਿਚ ਬੇਈਮਾਨੀ ਸ਼ਬਦ ਦੇ ਅਰਥ ਬਹੁਤ ਵਿਸ਼ਾਲ ਹਨ। ਉਸ ਵਿਚ ਅਧਿਆਤਮਕ ਜਗਤ ਦੇ ਭਾਵਾਂ ਦੇ ਨਾਲ ਨਾਲ ਨੈਤਿਕ ਭਾਵ ਵੀ ਜੁੜੇ ਹੋਏ ਹਨ। ਪਰ ਭਾਰਤੀ ਦੰਡ ਸੰਘਤਾ ਅਨੁਸਾਰ ਜਦੋਂ ਕੋਈ ਕੰਮ ਬੇਈਮਾਨੀ ਨਾਲ ਕੀਤਾ ਗਿਆ ਕਿਹਾ ਜਾਂਦਾ ਹੈ ਤਾਂ ਉਸ ਪਿਛੇ ਬੜਾ ਸੰਕੁਚਿਤ ਜਿਹਾ ਇਰਾਦਾ ਕੰਮ ਕਰ ਰਿਹਾ ਹੁੰਦਾ ਹੈ। ਮੈਂ ਕੇਵਲ ਇਰਾਦੇ ਅਤੇ ਸੰਕੁਚਿਤ ਇਰਾਦੇ ਉਤੇ ਜ਼ੋਰ ਇਸ ਲਈ ਦੇ ਰਿਹਾ ਹਾਂ ਇਸ ਵਿਚ ਪ੍ਰਮੁੱਖਤਾ ਇਰਾਦੇ ਨੂੰ ਦਿੱਤੀ ਗਈ ਹੈ ਅਤੇ ਉਸ ਇਰਾਦੇ ਨਾਲ ਕੀਤੇ ਕੰਮ ਦੇ ਨਤੀਜੇ ਨੂੰ ਪਿਛੋਕੜ ਵਿਚ ਸੁੱਟ ਦਿੱਤਾ ਗਿਆ ਹੈ।
ਭਾਰਤੀ ਦੰਡ ਸੰਘਤਾ ਅਨੁਸਾਰ ਹਰ ਉਹ ਕੰਮ ਜਾਂ ਗੱਲ ‘ਬੇਈਮਾਨੀ ਨਾਲ’ ਕੀਤੀ ਗਈ ਸਮਝੀ ਜਾਵੇਗੀ ਜਿਸ ਪਿਛੇ ਕਿਸੇ ਵਿਅਕਤੀ ਨੂੰ ਦੋਸ਼-ਪੂਰਨ ਉਪਲਬਧੀ ਕਰਾਉਣ ਜਾਂ ਦੋਸ਼-ਪੂਰਨ ਹਾਨ ਪਹੁੰਚਾਉਣ ਦਾ ਇਰਾਦਾ ਹੋਵੇ। ਇਹ ਜ਼ਰੂਰੀ ਨਹੀਂ ਕਿ ਉਸ ਇਰਾਦੇ ਨਾਲ ਕੀਤੀ ਗਈ ਗੱਲ ਦੇ ਫਲਸਰੂਪ ਨਿਸ਼ਾਨੇ ਤੇ ਰੱਖੇ ਗਏ ਵਿਅਕਤੀ ਨੂੰ ਕੋਈ ਦੋਸ਼-ਪੂਰਨ ਉਪਲਬਧੀ ਜਾਂ ਦੋਸ਼-ਪੂਰਨ ਹਾਨ ਹੋਵੇ। ਜਗਦੀਸ਼ ਪ੍ਰਸ਼ਾਦ ਬਨਾਮ ਰਾਜ (1981 ਰਾਜ ਕਰਕੇ 101) ਵਿਚ ਰਸੀਦ ਉਤੇ ਪਹਿਲਾਂ ਦੀ ਤਰੀਕ ਪਾ ਦਿੱਤੀ ਗਈ ਸੀ। ਲੇਕਿਨ ਪ੍ਰਾਸੀਕਿਊਸ਼ਨ ਇਹ ਸਾਬਤ ਕਰਨ ਵਿਚ ਅਸਫਲ ਰਿਹਾ ਸੀ ਕਿ ਉਹ ਤਰੀਕ ਕਿਸੇ ਵਿਅਕਤੀ ਨੂੰ ਦੋਸ਼-ਪੂਰਨ ਉਪਲਬਧੀ ਕਰਾਉਣ ਜਾਂ ਦੋਸ਼ ਪੂਰਨ ਹਾਨ ਪਹੁੰਚਾਉਣ ਦੇ ਇਰਾਦੇ ਨਾਲ ਪਾਈ ਗਈ ਸੀ। ਇਸ ਦੇ ਫਲਸਰੂਪ ਅਦਾਲਤ ਨੇ ਕਰਾਰ ਦਿੱਤਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਪਹਿਲਾਂ ਦੀ ਤਰੀਕ ਬੇਈਮਾਨੀ ਨਾਲ ਪਾਈ ਗਈ ਸੀ। ਸ਼ੈਲੇਂਦਰ ਨਾਥ ਬਨਾਮ ਸ਼ਹਿਨਸ਼ਾਹ ( ਏ ਆਈ ਆਰ 1944 ਕਲਕਤਾ 92) ਵਿੱਚ ਬੈਂਕ ਦੇ ਮੈਨੇਜਰ ਨੇ ਗਾਹਕ ਤੋਂ ਸੀਕਿਊਰਿਟੀ ਲੈ ਕੇ ਉਸ ਨੂੰ ਉਸ ਦੇ ਹਿਸਾਬ ਵਿਚ ਜਮ੍ਹਾਂ ਰਕਮ ਨਾਲੋਂ ਵਧ ਰਕਮ ਕਢਾਉਣ ਦੀ ਇਜਾਜ਼ਤ ਦਿੱਤੀ ਅਤੇ ਬੈਂਕ ਦੀਆਂ ਕਿਤਾਬਾਂ ਵਿਚ ਸੀਕਿਉਰਿਟੀ ਬਾਰੇ ਇੰਦਰਾਜ ਕਰ ਦਿੱਤਾ। ਬਾਦ ਵਿਚ ਉਸ ਨੇ ਵੱਧ ਕਢਾਈ ਰਕਮ ਦੀ ਤੁਸ਼ਟੀ ਤੋਂ ਪਹਿਲਾਂ ਹੀ ਸੀਕਿਉਰਿਟੀ ਵਾਪਸ ਕਰ ਦਿੱਤੀ ਪਰ ਇਸ ਤੱਥ ਦਾ ਇੰਦਰਾਜ ਬੈਂਕ ਦੀਆਂ ਕਿਤਾਬਾਂ ਵਿਚ ਨਾ ਕੀਤਾ। ਇਸ ਕੇਸ ਵਿਚ ਕਰਾਰ ਦਿੱਤਾ ਗਿਆ ਕਿ ਮੈਨੇਜਰ ਅਤੇ ਗਾਹਕ ਦੋਹਾਂ ਨੇ ਉਹ ਕੰਮ ਧਾਰਾ 24 ਦੇ ਅਰਥਾਂ ਅੰਦਰ ਬੇਈਮਾਨੀ ਨਾਲ ਕੀਤਾ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First