ਬੁਰਸ਼ ਦੀ ਵਰਤੋਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Brush
ਪੇਂਟ ਵਿੱਚ ਬੁਰਸ਼ ਦੀ ਵਰਤੋਂ ਕਰਕੇ ਵਧੀਆ ਚਿੱਤਰਕਾਰੀ ਕੀਤੀ ਜਾਂਦੀ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਸਧਾਰਨ ਬੁਰਸ਼ ਤੇ ਦੂਸਰਾ ਏਅਰ ਬੁਰਸ਼। ਸਧਾਰਨ ਬੁਰਸ਼ ਦੀ ਵਰਤੋਂ ਚਿੱਤਰ ਬਣਾਉਣ ਲਈ ਕੀਤੀ ਜਾਂਦੀ ਹੈ। ਏਅਰ ਬੁਰਸ਼ ਦੀ ਵਰਤੋਂ ਸਪਰੇਅ ਕਰਨ ਜਾਂ ਫੁਹਾਰਾ ਮਾਰਨ ਲਈ ਕੀਤੀ ਜਾਂਦੀ ਹੈ।
ਸਧਾਰਨ ਬੁਰਸ਼ ਦੀ ਵਰਤੋਂ ਕਰਨੀ
1. ਬੁਰਸ਼ ਟੂਲ (Brush Tool) ਉੱਤੇ ਕਲਿੱਕ ਕਰੋ ।
2. ਟੂਲ ਬਾਸਕ ਦੇ ਹੇਠਲੇ ਪਾਸੇ ਤੋਂ ਬੁਰਸ਼ ਦਾ ਅਕਾਰ, ਸ਼ਕਲ ਅਤੇ ਰੰਗ ਦੀ ਚੋਣ ਕਰੋ।
3. ਚਿੱਤਰਕਾਰੀ ਕਰਨ ਲਈ ਪੌਆਇੰਟਰ ਡਰੈਗ ਕਰੋ।
ਏਅਰ ਬੁਰਸ਼ ਦੀ ਵਰਤੋਂ ਕਰਨੀ
ਸਟੈੱਪ :
1. ਏਅਰ ਬੁਰਸ਼ ਟੂਲ (Air Brush Tool) ਉੱਤੇ ਕਲਿੱਕ ਕਰੋ।
2. ਟੂਲ ਬਾਕਸ ਦੇ ਹੇਠਲੇ ਕਿਨਾਰੇ ਤੋਂ ਬੁਰਸ਼ ਦਾ ਅਕਾਰ, ਸ਼ਕਲ ਅਤੇ ਰੰਗ ਆਦਿ ਚੁਣੋ।
3. ਸਪਰੇਅ ਕਰਨ ਲਈ ਪੌਆਇੰਟਰ ਡਰੈਗ ਕਰਦੇ ਜਾਵੋ।
ਸਾਹਮਣੇ ਵਾਲਾ (ਫਾਰਗ੍ਰਾਊਂਡ) ਰੰਗ ਚੁਣਨ ਲਈ ਮਾਊਸ ਦਾ ਖੱਬਾ ਬਟਨ ਅਤੇ ਪਿਛੇ ਵਾਲਾ (ਬੈਕਗ੍ਰਾਊਂਡ) ਰੰਗ ਚੁਣਨ ਲਈ ਸੱਜਾ ਬਟਨ ਕਲਿੱਕ ਕਰੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First