ਬਿਹੰਗਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਿਹੰਗਮ [ਨਾਂਪੁ] ਪੰਛੀ; ਵਿਰਕਤ ਸਾਧੂ; ਜਿਸ ਆਦਮੀ ਦਾ ਕੋਈ ਘਰ-ਘਾਟ ਨਾ ਹੋਵੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਿਹੰਗਮ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਿਹੰਗਮ: ਇਹ ਸੰਸਕ੍ਰਿਤ ਦੇ ‘ਵਿਹੰਗਮ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਆਕਾਸ਼ ਵਿਚ ਗਮਨ ਕਰਨ ਵਾਲਾ, ਨਭਚਾਰੀ, ਪੰਛੀ। ਭਾਰਤੀ ਸੰਸਕ੍ਰਿਤੀ ਅਨੁਸਾਰ ‘ਬਿਹੰਗਮ’ ਉਹ ਹੈ ਜੋ ਪੰਛੀ ਵਾਲੀ ਬਿਰਤੀ ਵਾਲਾ ਹੋਵੇ ਅਤੇ ਅਧਿਆਤਮਿਕ ਪਵਿੱਤਰਤਾ ਨੂੰ ਅਰਜਿਤ ਕਰਦਾ ਹੋਇਆ ਸੰਸਾਰਿਕਤਾ ਪ੍ਰਤਿ ਵਿਰਕਤ ਰਹੇ। ਹਿੰਦੂ ਧਰਮ ਵਿਚ ਇਹ ਲੋਕ ਸ਼ਿਵ ਅਤੇ ਰਾਮ ਦੀ ਉਪਾਸਨਾ ਕਰਦੇ ਹਨ।
ਸਿੱਖ ਧਰਮ ਵਿਚ ਉਨ੍ਹਾਂ ਸਾਧਕਾਂ ਨੂੰ ‘ਬਿਹੰਗਮ’ ਕਿਹਾ ਜਾਂਦਾ ਹੈ ਜੋ ਗ੍ਰਿਹਸਥ ਵਿਚ ਨਹੀਂ ਪੈਂਦੇ ਅਤੇ ਸੰਸਾਰਿਕ ਇੱਛਾਵਾਂ ਅਤੇ ਆਸਕਤੀਆਂ ਨੂੰ ਤਿਆਗ ਦਿੰਦੇ ਹਨ। ਇਹ ਲੋਕ ਬਾਣੀ ਪੜ੍ਹਦੇ ਹਨ ਅਤੇ ਨਾਮ-ਸਿਮਰਨ ਅਤੇ ਸੇਵਾ ਵਿਚ ਬਹੁਤ ਰੁਚੀ ਰਖਦੇ ਹਨ। ਇਨ੍ਹਾਂ ਦੀ ਕੋਈ ਵਖਰੀ ਸੰਪ੍ਰਦਾਇ ਨਹੀਂ ਹੁੰਦੀ। ਗੁਰਮਤਿ ਵਿਚ ਵਿਸ਼ਵਾਸ ਰਖਣ ਵਾਲੀ ਕਿਸੇ ਵੀ ਸੰਪ੍ਰਦਾਇ ਨਾਲ ਇਹ ਸੰਬੰਧਿਤ ਹੋ ਸਕਦੇ ਹਨ। ਵਿਸ਼ੇਸ਼ ਤੌਰ ’ਤੇ ਨਿਰਮਲ ਸੰਪ੍ਰਦਾਇ ਦੇ ਕੁਝ ਅਨੁਯਾਈ ਆਪਣੇ ਆਪ ਨੂੰ ‘ਬਿਹੰਗਮ’ ਅਖਵਾ ਕੇ ਮਾਣ ਮਹਿਸੂਸ ਕਰਦੇ ਹਨ।
ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਧਰਮ-ਧਾਮ ਦੇ ਕਈ ਸਾਧਕ ਆਪਣੇ ਆਪ ਨੂੰ ‘ਬਿਹੰਗਮ’ ਅਖਵਾਉਂਦੇ ਹਨ। ਪਰ ਇਹ ਇਸ ਸ਼ਬਦ ਦੇ ਪਿਛੋਕੜ ਨੂੰ ਸੰਸਕ੍ਰਿਤ ਦੇ ‘ਵਿਹੰਗਮ’ ਨਾਲ ਨ ਜੋੜ ਕੇ ਇਸ ਦੀ ਆਪਣੇ ਢੰਗ ਨਾਲ ਵਿਆਖਿਆ ਕਰਦੇ ਹਨ। ਉਹ ਹੰਗਤਾ (ਹਉਮੈ) ਤੋਂ ਰਹਿਤ ਵਿਅਕਤੀ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬਿਹੰਗਮ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਿਹੰਗਮ (ਸੰ.। ਸੰਸਕ੍ਰਿਤ ਵਿਹੰਗਮ=ਜੋ ਜੋ ਹਵਾ ਵਿਚ ਚੱਲੇ) ੧. ਪੰਛੀ । ਦੇਖੋ , ‘ਭੁਇਅੰਗਮ’
੨. ਪੰਛੀਆਂ ਵਾਂਙ ਜੋ ਭੋਜਨ ਦਾ ਆਹਰ ਨਾ ਕਰੇ ਤੇ ਜੋ ਸੁਤੇ ਸਿਧ ਮਿਲ ਜਾਵੇ ਯਾ ਮੰਗਕੇ ਲੈ ਲਵੇ ਉਸ ਤੇ ਨਿਰਬਾਹ ਕਰੇ। ਵਿਰੱਕਤ ਸਾਧੂ। ਯਥਾ-‘ਰਹੈ ਬਿਹੰਗਮ ਕਤਹਿ ਨ ਜਾਈ’। ਵਿਰਕਤ ਹੋਕੇ ਇਸ ਜਗਾ ਬੈਠੇ ਹੋਰ ਕਿਤੇ ਨਾ ਭਟਕੇ*। (ਸੰਪ੍ਰਦਾ, ਬਿ+ਅਹੰ+ਗਮ) ਅਹੰਗਤਾ ਤੋਂ ਰਹਿਤ ਹੋ ਕੇ ਵਿਚਰੇ।
----------
* ਸਿਖਾਂ ਵਿਚ ਬਿਹੰਮਗ ਅਕਸਰ ਨਿਹੰਗ ਸਿੰਘਾਂ ਨੂੰ ਕਹਿੰਦੇ ਹਨ ਜੋ ਵਿਰਕਤ ਜੀਵਨ ਬਸਰ ਕਰਦੇ ਹੋਣ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First