ਬਾਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਜ (ਨਾਂ,ਪੁ) ਤਿੱਖੀ ਮੁੜਵੀਂ ਚੁੰਝ ਅਤੇ ਤੇਜ਼ ਨਜ਼ਰ ਵਾਲਾ ਮਾਸਾਹਾਰੀ ਸ਼ਿਕਾਰੀ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਾਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਜ [ਨਾਂਪੁ] ਦਾੜ੍ਹੀ ਚੜ੍ਹਾਉਣ ਵਾਲ਼ੀ ਸਲਾਈ; ਮਾਲੀਆ, ਲਗਾਨ, ਟੈਕਸ, ਖਰਾਜ; ਵਾਜਾ; ਘੋੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਜ (ਸੰ.। ਸੰਸਕ੍ਰਿਤ ਵਾਦ੍ਯ=ਵਾਜਾ। ਧਾਤੂ ਵਦੑ=ਵੱਜਣਾ। ਪੰਜਾਬੀ ਵੱਜਣਾ। ਹਿੰਦੀ ਬਜਨਾ। ਬਾਜ=ਬਾਜੇ ਦੀ ਅਵਾਜ਼। ਬਾਜ*= ਸ਼ਬਦ) ੧. ਕਿਸੇ (ਰਾਗ ਦੇ ਸਾਜ਼ ਦੀ ਅਵਾਜ਼। ਯਥਾ-‘ਸੁਨੀਐ ਬਾਜੈ ਬਾਜ ਸੁਹਾਵੀ’।

੨. ਢੋਲ ਆਦਿ ਦੀ ਅਵਾਜ਼ ਜੋ ਕਿਸੇ ਗਲ ਨੂੰ ਮਸ਼ਹੂਰ ਕਰਨ ਵਾਸਤੇ ਪਹਿਲੇ ਸੁਣਾਕੇ ਫੇਰ ਉਹ ਗਲ ਸੁਣਾਉਂਦੇ ਹਨ, ਇਸ ਤੋਂ ਬਾਜ ਪਦ ਦੇ ਅਰਥ -ਮਸ਼ਹੂਰੀ- ਹੋ ਗਏ ਹੋਨ। ਯਥਾ-‘ਬਾਜ ਹਮਾਰੀ ਥਾਨ ਥਨੰਤਰਿ’। ਥਾਵਾਂ ਅਰ ਥਨੰਤਰਾਂ ਵਿਖੇ ਸਾਡੀ ਮਸ਼ਹੂਰੀ ਹੋ ਗਈ ਹੈ।

੩. (ਸੰ.। ਫ਼ਾਰਸੀ ਬਾਜ਼) ਇਕ ਮਾਸ ਅਹਾਰ ਪੰਛੀ , ਜੋ ਚੀਲ ਦੇ ਲਗ ਪਗ ਹੁੰਦਾ ਹੈ ਆਦਮੀ ਇਸ ਨੂੰ ਸਿਖਾ ਕੇ ਪੰਛੀਆਂ ਦਾ ਸ਼ਿਕਾਰ ਕਰਾਉਂਦੇ ਹਨ।

੪. ਜਿਵੇਂ ਬਾਜ ਅਚਾਨਕ ਪੰਛੀਆਂ ਨੂੰ ਮਾਰਦਾ ਹੈ ਤਿਵੇਂ ਮੌਤ ਮਾਰਦੀ ਹੈ ਇਸ ਤੋਂ ਜਮਦੂਤ ਤੇ ਮੌਤ ਭਾਵ ਬੀ ਨਿਕਲਦਾ ਹੈ। ਯਥਾ-‘ਬਾਜ ਪਏ ਤਿਸੁ ਰਬ ਦੇ’।

----------

* ਮੱਧਮ, ਤਾਊਸ ਆਦਿਕ ਸਾਜਾਂ ਦੀ ਵੱਡੀ ਤਾਰ (ਜਿਸਦੇ ਉਪਰ ਮਿਜ਼੍ਰਾਬ ਯਾ ਗਜ਼ ਫਿਰ) ਨੂੰ ਬੀ ਬਾਜ ਆਖਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.