ਬਰ੍ਹਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਰ੍ਹਾ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਣ-ਛੁਹ ਪ੍ਰਾਪਤ ਇਹ ਪਿੰਡ ਮਾਨਸਾ ਜ਼ਿਲ੍ਹੇ ਵਿਚ ਬੁਢਲਾਡਾ ਤੋਂ 4 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਗੁਰੂ ਜੀ ਇਥੇ 4 ਮਹੀਨੇ (ਚੌਮਾਸਾ) ਠਹਿਰੇ ਸਨ। ਪਿੰਡ ਦੇ ਪੱਛਮ ਵਾਲੇ ਪਾਸੇ ਜਿਥੇ ਗੁਰੂ ਜੀ ਨੇ ਆਸਣ ਗ੍ਰਹਿਣ ਕੀਤਾ ਸੀ, ਉਸ ਥਾਂ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇਕ ਕਥਾ ਮੁਤਾਬਕ ਗੁਰੂ ਜੀ ਨੇ ਲੋਕਾਂ ਨੂੰ ਕਿਹਾ ਸੀ ਤੁਸੀਂ ਪੁਰਾਣੇ ਘਰ ਛੱਡ ਕੇ ਨਵੇਂ ਬਣਾ ਲਵੋ, ਧਨ ਥੋੜ੍ਹੇ ਦਿਨਾਂ ਵਿਚ ਹੀ ਖੁਦ ਚੱਲ ਕੇ ਤੁਹਾਡੇ ਪਾਸ ਆ ਜਾਵੇਗਾ। ਲੋਕਾਂ ਨੇ ਅਜਿਹਾ ਹੀ ਕੀਤਾ ਅਤੇ ਨਵਾਂ ਪਿੰਡ ਵਸ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-28-04-20-55, ਹਵਾਲੇ/ਟਿੱਪਣੀਆਂ: ਹ. ਪੁ. –ਤ. ਗਾ. ਗੁ. -ਗਿਆਨੀ ਗਿਆਨ ਸਿੰਘ, : 131; ਮ. ਕੋ. : 843; ਡਿ. ਸੈਂ. ਹੈਂ. ਬੁ-ਬਠਿੰਡਾ (1981)

ਵਿਚਾਰ / ਸੁਝਾਅ

'ਬਰੂਹਾਂ' ਸ਼ਬਦ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ ।


Satnam Singh, ( 2019/09/29 08:0705)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.