ਫੌਂਟ ਬਦਲਣਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Changing Font
ਫੌਂਟ ਬਦਲਣ ਤੋਂ ਭਾਵ ਹੈ- ਫੌਂਟ ਦਾ ਨਾਮ , ਫੌਂਟ ਸਟਾਈਲ ਅਤੇ ਅਕਾਰ ਆਦਿ ਵਿੱਚ ਤਬਦੀਲੀ ਕਰਨਾ। ਫੌਂਟ ਵੱਖ-ਵੱਖ ਭਾਸ਼ਾਵਾਂ ਦੀ ਵਰਣਮਾਲਾ ਅਤੇ ਕੁਝ ਵਿਸ਼ੇਸ਼ ਚਿੰਨ੍ਹਾਂ ਦੇ ਸੁਮੇਲ ਨਾਲ ਬਣੇ ਪ੍ਰਤੀਕ ਚਿੰਨ੍ਹ ਹੁੰਦੇ ਹਨ। ਉਦਾਹਰਣ ਵਜੋਂ- ਏਰੀਅਲ, ਟਾਈਮਜ਼ ਨਿਊ ਰੋਮਨ, ਗੁਰਮੁਖੀ , ਅਨਮੋਲ ਲਿਪੀ ਆਦਿ ਫੌਂਟਸ ਦੇ ਨਾਮ ਹਨ। ਫੌਂਟ ਸਟਾਈਲ ਕਿਸੇ ਵਿਸ਼ੇਸ਼ ਸ਼ਬਦ , ਵਾਕਾਂਸ਼ ਆਦਿ ਦੀ ਦਿਖਾਵਟ ਬਦਲਣ 'ਚ ਮਦਦ ਕਰਦਾ ਹੈ। ਉਦਾਹਰਣ ਵਜੋਂ ਬੋਲਡ, ਈਟੈਲਿਕ, ਅੰਡਰ ਲਾਈਨ ਆਦਿ ਫੌਂਟ ਸਟਾਈਲ ਹਨ। ਇਸੇ ਤਰ੍ਹਾਂ ਫੌਂਟ ਸਾਈਜ ਫੌਂਟ ਦੇ ਅਕਾਰ (ਛੋਟੇ ਜਾਂ ਵੱਡੇ) ਨਾਲ ਸਬੰਧਿਤ ਹੈ। ਉਦਾਹਰਣ ਵਜੋਂ ਪਾਠ ਨੂੰ 8, 10, 12, 14, 26, 32 ਆਦਿ ਵਿੱਚੋਂ ਕੋਈ ਵੀ ਫੌਂਟ ਸਾਈਜ ਦਿੱਤਾ ਜਾ ਸਕਦਾ ਹੈ। ਤੁਸੀਂ ਫੌਂਟ ਨੂੰ ਹੇਠਾਂ ਲਿਖੇ ਤਿੰਨ ਤਰੀਕਿਆਂ ਨਾਲ ਬਦਲ ਸਕਦੇ ਹੋ।
· ਫਾਰਮੈਟ ਮੀਨੂ ਰਾਹੀਂ (Using Format Menu)
· ਫਾਰਮੈਟਿੰਗ ਟੂਲਬਾਰ ਰਾਹੀਂ (Using Formatting Toolbar)
· ਕੀਬੋਰਡ ਸ਼ਾਰਟਕੱਟ ਰਾਹੀਂ (Using Keyboard Shortcut)
ਫਾਰਮੈਟ ਮੀਨੂ ਰਾਹੀਂ
ਫਾਰਮੈਟ ਮੀਨੂ 'ਤੇ ਕਲਿੱਕ ਕਰਨ ਨਾਲ ਇਕ ਸੂਚੀ ਖੁਲ੍ਹਦੀ ਹੈ। ਇਸ ਸੂਚੀ ਜਾਂ ਮੀਨੂ ਵਿੱਚ ਬਹੁਤ ਸਾਰੀਆਂ ਕਮਾਂਡਾਂ ਹੁੰਦੀਆਂ ਹਨ। ਇਹ ਕਮਾਂਡਾਂ ਵੱਖ-ਵੱਖ ਕੰਮ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਫਾਰਮੈਟ ਮੀਨੂ ਰਾਹੀਂ ਫਾਰਮੈਟ ਕਰਨ ਦਾ ਤਰੀਕਾ :
1. ਟੈਕਸਟ ਸਿਲੈਕਟ ਕਰੋ ।
2. Format > Font ਮੀਨੂ ਉੱਤੇ ਕਲਿੱਕ ਕਰੋ। ਇਕ ਡਾਈਲਾਗ ਬਾਕਸ ਖੁੱਲ੍ਹੇਗਾ। ਇਸ ਬਾਕਸ ਨੂੰ ਫੌਂਟ ਡਾਈਲਾਗ ਬਾਕਸ ਕਿਹਾ ਜਾਂਦਾ ਹੈ।
3. Font ਟੈਬ (ਉਪਰਲੇ ਬਟਨ) ਉੱਤੇ ਕਲਿੱਕ ਕਰੋ।
4. Font, Font Style, Size ਅਤੇ Font Colour ਦੀ ਚੋਣ ਕਰੋ।
5. OK ਬਟਨ ਉੱਤੇ ਕਲਿੱਕ ਕਰੋ।
ਇਸ ਪ੍ਰਕਾਰ ਤੁਸੀਂ ਦੇਖੋਗੇ ਕਿ ਤੁਹਾਡੇ ਦੁਆਰਾ ਦਿੱਤੀਆਂ ਕਮਾਂਡਜ਼/ਸੈਟਿੰਗਜ਼ ਦੇ ਅਧਾਰ ਉੱਤੇ ਚੁਣਿਆ ਗਿਆ ਟੈਕਸਟ ਫਾਰਮੈਟ ਹੋ ਜਾਵੇਗਾ।
ਫਾਰਮੈਟਿੰਗ ਟੂਲ ਬਾਰ ਰਾਹੀਂ
ਫਾਰਮੈਟਿੰਗ ਟੂਲ ਬਾਰ ਫੌਂਟ ਬਦਲਣ ਦਾ ਇਕ ਸ਼ਾਰਟਕੱਟ ਤਰੀਕਾ ਹੈ। ਇਸ ਬਾਰ ਦੀ ਮਦਦ ਨਾਲ ਤੁਸੀਂ ਟੈਕਸਟ ਨੂੰ ਫਾਰਮੈਟ ਕਰ ਸਕਦੇ ਹੋ।
ਫਾਰਮੈਟ ਕਰਨ ਦਾ ਤਰੀਕਾ:
1. ਟੈਕਸਟ ਦੀ ਚੋਣ ਕਰੋ।
2. ਫਾਰਮੈਟਿੰਗ ਟੂਲ ਬਾਰ ਵਿੱਚ ਫੌਂਟ ਬਕਸੇ ਦੇ ਸੱਜੇ ਹੱਥ ਬਣੇ ਤਿਕੋਣੇ ਨਿਸ਼ਾਨ ਉੱਤੇ ਕਲਿੱਕ ਕਰੋ। ਹੇਠਾਂ ਨੂੰ ਇਕ ਸੂਚੀ (ਲਿਸਟ) ਖੁੱਲ੍ਹੇਗੀ। ਸੂਚੀ ਵਿੱਚੋਂ ਲੋੜੀਂਦੇ ਫੌਂਟ ਦੀ ਚੋਣ ਕਰੋ।
3. ਸਾਈਜ (ਆਕਾਰ) ਬਦਲਣ ਲਈ ਫੌਂਟ ਸਾਈਜ਼ ਬਕਸੇ ਦੇ ਤਿਕੋਣੇ ਨਿਸ਼ਾਨ ਉੱਤੇ ਕਲਿੱਕ ਕਰੋ। ਸੂਚੀ ਵਿੱਚੋਂ ਲੋੜੀਦੇ ਆਕਾਰ ਦੀ ਚੋਣ ਕਰੋ।
4. ਸਟਾਈਲ ਦੀ ਚੋਣ ਕਰਨ ਲਈ ਲੋੜ ਅਨੁਸਾਰ ਬੋਲਡ (B), ਈਟੈਲਿਕ (I) ਜਾਂ ਅੰਡਰ ਲਾਈਨ (U) ਵਾਲੇ ਬਟਨ ਉੱਤੇ ਕਲਿੱਕ ਕਰੋ।
5. ਰੰਗ ਬਦਲਣ ਲਈ ਫੌਂਟ ਕਲਰ ਬਟਨ ਦੇ ਸੱਜੇ ਹੱਥ ਵਾਲੇ ਤਿਕੋਣੇ ਨਿਸ਼ਾਨ ਉੱਤੇ ਕਲਿੱਕ ਕਰੋ ਤੇ ਕਲਰ ਬਾਕਸ ਵਿੱਚੋਂ ਲੋੜੀਦਾ ਰੰਗ ਚੁਣੋ।
ਨੋਟ : ਜੇਕਰ ਫਾਰਮੈਟਿੰਗ ਟੂਲ ਬਾਰ ਨਜ਼ਰ ਨਾ ਆ ਰਹੀ ਹੋਵੇ ਤਾਂ ਹੇਠਾਂ ਲਿਖਿਆ ਕੰਮ ਕਰੋ :
View > Toolbars > Formatting Toolbar ਉੱਤੇ ਕਲਿੱਕ ਕਰੋ। ਇਸ ਨਾਲ ਸਕਰੀਨ ਦੇ ਉਪਰਲੇ ਪਾਸੇ ਫਾਰਮੈਟਿੰਗ ਟੂਲ ਬਾਰ ਨਜ਼ਰ ਆਉਣ ਲੱਗੇਗੀ।
ਕੀਬੋਰਡ ਸ਼ਾਰਟਕੱਟ ਰਾਹੀਂ
ਟੈਕਸਟ ਨੂੰ ਫਾਰਮੈਟ ਕਰਨ ਲਈ ਤੁਸੀਂ ਹੇਠਾਂ ਲਿਖੇ ਕੀਬੋਰਡ ਸ਼ਾਰਟਕੱਟ ਵੀ ਵਰਤ ਸਕਦੇ ਹੋ। ਸ਼ਾਰਟਕੱਟ ਵਰਤਣ ਤੋਂ ਪਹਿਲਾਂ ਟੈਕਸਟ ਜ਼ਰੂਰ ਸਿਲੈਕਟ ਕਰ ਲਓ।
Ctrl+ B
|
ਬੋਲਡ (ਮੋਟਾ) ਕਰਨ ਲਈ
|
Ctrl +I
|
ਈਟੈਲਿਕ (ਤਿਰਛਾ) ਕਰਨ ਲਈ
|
Ctrl + U
|
ਅੰਡਰ ਲਾਈਨ (ਹੇਠਾਂ ਲਾਈਨ ਲਗਾਉਣ) ਲਈ
|
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First