ਪੱਤਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਤਣ (ਨਾਂ,ਪੁ) ਨਦੀ ਜਾਂ ਦਰਿਆ ਦਾ ਮੁਸਾਫ਼ਰਾਂ ਦੇ ਚੜ੍ਹਨ ਉੱਤਰਨ ਅਤੇ ਬੇੜੀ ਦੇ ਠਹਿਰਾਓ ਵਾਲਾ ਕੰਢ੍ਹਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਤਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਤਣ [ਨਾਂਪੁ] ਦਰਿਆ ਨਦੀ ਆਦਿ ਦਾ ਕੰਢਾ, ਬੇੜੀਆਂ ਦੇ ਰੁਕਣ ਦੀ ਥਾਂ, ਘਾਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੱਤਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪੱਤਣ       ਸੰ. ਸੰਗ੍ਯਾ—ਨਗਰ. ਸ਼ਹਿਰ. ਪੱਟਨ। ੨ ਪਾਣੀ ਦਾ ਕਿਨਾਰਾ। ੩ ਨਦੀ ਦਾ ਉਹ ਥਾਂ, ਜਿੱਥੋਂਦੀ ਪੈਰੀਂ ਪਾਰ ਹੋ ਜਾਈਏ, ਕਿਸ਼ਤੀ ਦੀ ਲੋੜ ਨਾ ਪਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਤਣ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਤਣ, (ਸਿੰਧੀ : ਪੱਤਣ : ) \ ਪੁਲਿੰਗ : ੧. ਦਰਿਆ ਨਦੀ ਆਦਿ ਦਾ ਕੰਢਾ; ੨. ਉਹ ਥਾਂ ਜਿੱਥੋਂ ਦਰਿਆ ਵਿੱਚ ਦੀ ਲੰਘਦੇ ਹਨ, ਘਾਟ; ੩. ਉਹ ਥਾਂ ਜਿੱਥੇ ਬੇੜੀ ਪੈਂਦੀ ਹੈ

–ਪੱਤਣ ਲੱਗਣਾ, ਮੁਹਾਵਰਾ : ੧. ਕਿਸੇ ਸਿੱਟੇ ਤੇ ਪਹੁੰਚਣਾ; ੨. ਕੰਢੇ ਜਾ ਲੱਗਣਾ

–ਪੱਤਣ ਲਾਉਣਾ, ਮੁਹਾਵਰਾ : ਪੂਰ ਚੜ੍ਹਾਉਣਾ, ਪਾਰ ਲਾਉਣਾ

–ਸੱਤ ਪੱਤਣਾਂ ਦਾ ਤਾਰੂ, ਵਿਸ਼ੇਸ਼ਣ : ਬਹੁਤ ਤਜਰਬਾਕਾਰ

–ਪੱਤਣਾਂ ਦਾ ਪਾਣੀ ਪੀਣਾ, ਮੁਹਾਵਰਾ : ਤਜਰਬਾਕਾਰ ਹੋਣਾ

–ਪੱਤਣਾਂ ਦਾ ਤਾਰੂ, ਵਿਸ਼ੇਸ਼ਣ : ਕਈ ਚੀਜ਼ਾਂ ਦਾ ਮਾਹਰ

–ਛੱਤੀ ਪੱਤਣਾਂ ਦਾ ਤਾਰੂ, ਵਿਸ਼ੇਸ਼ਣ : ਕਈ ਚੀਜ਼ਾਂ ਦਾ ਮਾਹਰ : “ਜੋਗੀ ਧੁਰੋਂ ਤਾਰੂ ਛੱਤੀ ਪੱਤਣਾਂ ਦੇ, ਸਾਨੂੰ ਮੂਰਖਾਂ ਮੱਤ ਸਿਖਲਾਣ ਆਈਆਂ”

(ਰਾਜਾ ਭਰਥਰੀ - ਕਾਲੀਦਾਸ)

–ਪੱਤਣੀ, ਪੁਲਿੰਗ : ਪੱਤਣ ਜਾਂ ਪੁਲ ਵਾਲਾ, ਪੱਤਣ ਦਾ ਠੇਕੇਦਾਰ

(ਭਾਈ ਬਿਸ਼ਨਦਾਸ ਪੁਰੀ)

–ਪੱਤੁਣੀ, ਪੁਲਿੰਗ : ਪੱਤਣ ਜਾਂ ਪੁਲ ਵਾਲਾ, ਪੱਤਣ ਦਾ ਠੇਕੇਦਾਰ

(ਭਾਈ ਬਿਸ਼ਨਦਾਸ ਪੁਰੀ)

–ਪੱਤਣੀਂ, ਕਿਰਿਆ ਵਿਸ਼ੇਸ਼ਣ : ਪੱਤਣ ਉੱਤੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 29, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-30-02-03-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.