ਪੰਡਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਡਤ (ਨਾਂ,ਪੁ) ਕਿਸੇ ਵਿਸ਼ੈ ਸੰਬੰਧੀ ਪੂਰਨ ਗਿਆਨ ਰੱਖਣ ਵਾਲਾ ਵਿਦਵਾਨ; ਬ੍ਰਾਹਮਣ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੰਡਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਡਤ [ਨਾਂਪੁ] ਬ੍ਰਾਹਮਣ; ਵਿਦਵਾਨ, ਗਿਆਨੀ , ਆਲਿਮ; ਵਿਸ਼ੇਸ਼ੱਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੰਡਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪੰਡਤ ਦੇਖੋ, ਪੰਡਿਤ ਅਤੇ ਪੰਡਿਤਾਈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੰਡਤ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੰਡਤ, (<ਸੰਸਕ੍ਰਿਤ : पणिडत) \ ਪੁਲਿੰਗ : ੧. ਉਹ ਜਿਸ ਨੂੰ ਕਿਸੇ ਵਿਸ਼ੇ ਸਬੰਧੀ ਪੂਰਨ ਗਿਆਨ ਹੋਵੇ, ਵਿਦਵਾਨ; ੨. ਬ੍ਰਾਹਮਣ
–ਪੰਡਤਪੁਣਾ,ਪੁਲਿੰਗ : ੧. ਪੰਡਤ ਦਾ ਕੰਮ ਜਾਂ ਧੰਦਾ; ੨. ਵਿਦਵਤਾ
–ਪੰਡਤਾਊ, ਵਿਸ਼ੇਸ਼ਣ : ਪੰਡਤਾਂ ਵਾਲਾ ਜਾਂ ਪੰਡਤਾਂ ਦੇ ਢੰਗ ਦਾ
–ਪੰਡਤਾਊਪੁਣਾ, ਪੁਲਿੰਗ : ਸਿਆਣਪ ਜੋ ਪੜ੍ਹਾਈ ਕਰਕੇ ਆਈ ਹੋਵੇ, ਵਿਦਵਤਾ
–ਪੰਡਤਾਇਣ, ਇਸਤਰੀ ਲਿੰਗ : ਵੇਖੋ, ਪੰਡਤਾਣੀ
–ਪੰਡਤਾਈ, ਇਸਤਰੀ ਲਿੰਗ : ੧. ਪੰਡਤ ਦਾ ਧੰਦਾ ਜਾਂ ਕਰਮ; ੨. ਵਿਦਵਤਾ
(ਭਾਈ ਬਿਸ਼ਨਦਾਸ ਪੁਰੀ)
–ਪੰਡਤਾਣੀ, ਇਸਤਰੀ ਲਿੰਗ : ੧. ਪੰਡਤ ਦੀ ਵਹੁਟੀ; ੨. ਬ੍ਰਾਹਮਣੀ
–ਪੰਡਤਾਨੀ, ਇਸਤਰੀ ਲਿੰਗ : ੧. ਪੰਡਤ ਦੀ ਵਹੁਟੀ; ੨. ਬ੍ਰਾਹਮਣੀ
–ਪੰਡਤਾਣਾ, ਵਿਸ਼ੇਸ਼ਣ : ਪੰਡਤਾਂ ਵਰਗਾ, ਪੰਡਤਾਂ ਦਾ, ਵਿਦਵਾਨਾਂ ਜਿਹਾ
–ਪੰਡਤਾਨਾ, ਵਿਸ਼ੇਸ਼ਣ : ਪੰਡਤਾਂ ਵਰਗਾ, ਪੰਡਤਾਂ ਦਾ, ਵਿਦਵਾਨਾਂ ਜਿਹਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 18, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-27-01-14-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First