ਪੰਜੀਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਜੀਰੀ (ਨਾਂ,ਇ) ਘਿਓ ਵਿੱਚ ਆਟਾ ਭੁੰਨ ਕੇ ਅਤੇ ਖੰਡ ਆਦਿ ਪੰਜ ਕਿਸਮ ਦੇ ਜੀਰੇ ਮਿਲਾ ਕੇ ਬਣਾਇਆ ਪਦਾਰਥ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੰਜੀਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਜੀਰੀ [ਨਾਂਇ] ਖਾਣ ਦਾ ਇੱਕ ਪਦਾਰਥ ਜੋ ਘਿਓ ਵਿੱਚ ਆਟਾ ਭੁੰਨ ਕੇ ਮਿੱਠਾ ਪਾ ਕੇ ਬਣਾਇਆ ਜਾਂਦਾ ਹੈ (ਇਸ ਦਾ ਇਹ ਨਾਂ ਇਸ ਕਰਕੇ ਹੈ ਕਿ ਕਦੇ ਇਸ ਵਿੱਚ ਪੰਜ ਜੀਰੇ ਪਾਏ ਜਾਂਦੇ
ਸਨ)
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੰਜੀਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਜੀਰੀ ਘੀ ਵਿੱਚ ਆਟਾ ਭੁੰਨਕੇ ਖੰਡ ਅਤੇ ਜੀਰਕ (ਜੀਰਾ) ਮਿਲਾਕੇ ਬਣਾਇਆ ਇੱਕ ਖਾਣ ਵਾਲਾ ਪਦਾਰਥ. ਪੰਜੀਰੀ ਵਿੱਚ ਧਨੀਆ ਸੁੰਢ ਆਦਿ ਭੀ ਮਿਲਾਏ ਜਾਂਦੇ ਹਨ. ਬਹੁਤ ਲੋਕ ਅਨੇਕ ਮੇਵੇ ਭੀ ਪਾਉਂਦੇ ਹਨ. ਪੁਰਾਣਾ ਸੰਸਕ੍ਰਿਤ ਨਾਮ “ਪੰਚ ਜੀਰਕ” ਹੈ. ਜੀਰਾ ਸੌਂਫ ਆਦਿ ਪੰਜ ਪਦਾਰਥ ਮਿਲਾਏ ਜਾਂਦੇ ਸਨ. “ਕਰਿ ਪੰਜੀਰੁ ਖਵਾਇਓ ਚੋਰ.” (ਭੈਰ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First