ਪੰਖੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਖੀ  ਸੰਗ੍ਯਾ—ਪ੡੖ਨੑ. ਪੰਖਧਾਰੀ, ਪੰਛੀ. ਪਰੰਦ. ਪਰਾਂ (ਫੰਘਾਂ) ਨਾਲ ਉਡਣ ਵਾਲਾ ਜੀਵ. “ਬਿਰਖ ਬਸੇਰੋ ਪੰਖਿ ਕੋ.” (ਗਉ ਕਬੀਰ) “ਕਬੀਰ ਮਨ ਪੰਖੀ ਭਇਓ.” (ਸਲੋਕ) “ਜਿਉ ਆਕਾਸੈ ਪੰਖੀਅਲੋ.” (ਗੂਜ ਨਾਮਦੇਵ) ੨ ਤਿਤਲੀ. butterfly. “ਪੰਖੀ ਭਉਦੀਆ ਲੈਨਿ ਨ ਸਾਹ.” (ਵਾਰ ਆਸਾ)। ੩ ਭਾਵ—ਜੀਵਾਤਮਾ. “ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ.” (ਸੋਰ ਰਵਿਦਾਸ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਖੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੰਖੀ (ਸੰ.। ਸੰਸਕ੍ਰਿਤ ਪਕਿਸ਼ੑਨੑ। ਹਿੰਦੀ , ਪੰਜਾਬੀ ਪੰਖੀ। ਪੰਜਾਬੀ ਪੰਛੀ) ਖੰਭਾਂ ਵਾਲੇ , ਪੰਛੀ , ਚਿੜੀ। ਯਥਾ-‘ਪੰਖੀ ਹੋਇ ਕੈ ਜੇ ਭਵਾ’। ਤਥਾ-‘ਕਬੀਰ ਮਨੁ ਪੰਖੀ ਭਇਓ’। ਤਥਾ-‘ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.