ਪ੍ਰਿੰਟ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Printing
ਜਦੋਂ ਡਾਕੂਮੈਂਟ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਤਾਂ ਇਸ ਦਾ ਲੋੜ ਅਨੁਸਾਰ ਪ੍ਰਿੰਟ ਲਿਆ ਜਾ ਸਕਦਾ ਹੈ। ਪ੍ਰਿੰਟ ਕੀਤਾ ਜਾਣ ਵਾਲਾ ਮੈਟਰ ਕਾਗ਼ਜ਼ ਉੱਤੇ ਕਿਸ ਤਰ੍ਹਾਂ ਨਜ਼ਰ ਆਵੇਗਾ। ਇਹ ਪਤਾ ਲਗਾਉਣ ਲਈ ਪਹਿਲਾਂ ਪ੍ਰਿੰਟ ਪ੍ਰੀਵੀਊ ਵੇਖ ਲੈਣਾ ਚਾਹੀਦਾ ਹੈ। ਪ੍ਰਿੰਟ ਲੈਣ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ।
ਸਟੈੱਪ :
1. File > Print ਮੀਨੂ ਉੱਤੇ ਕਲਿੱਕ ਕਰੋ ।
ਜਾਂ
Ctrl+P ਬਟਨ ਦਬਾ ਦਿਓ।
2. ਪ੍ਰਿੰਟ ਡਾਈਲਾਗ ਬਾਕਸ ਖੁੱਲ੍ਹੇਗਾ।
3. Page Range ਵਾਲੇ ਖੇਤਰ ਤੋਂ ਲੋੜੀਂਦੇ ਪੇਜ਼ ਨਿਰਧਾਰਿਤ ਕਰੋ। ਪੇਜ਼ ਰੇਂਜ ਦੀਆਂ ਵੱਖ-ਵੱਖ ਆਪਸ਼ਨਜ ਅਤੇ ਉਹਨਾਂ ਦੇ ਕੰਮ ਹੇਠਾਂ ਦਿਖਾਏ ਟੇਬਲ ਵਿੱਚ ਦੱਸੇ ਗਏ ਹਨ :
All
|
ਮੌਜੂਦਾ ਡਾਕੂਮੈਂਟ ਦੇ ਸਾਰੇ ਪੇਜ਼ ਪ੍ਰਿੰਟ ਕਰਵਾਉਣ ਲਈ
|
Current Page
|
ਸਿਰਫ਼ ਵਰਤਮਾਨ ਪੇਜ਼ ਨੂੰ ਪ੍ਰਿੰਟ ਕਰਵਾਉਣ ਲਈ
|
Selection
|
ਸਿਰਫ਼ ਚੁਣੇਂ ਹੋਏ ਖੇਤਰ ਨੂੰ ਪ੍ਰਿੰਟ ਕਰਵਾਉਣ ਲਈ
|
Pages
|
ਚੋਣਵੇਂ ਪੰਨਿਆਂ ਨੂੰ ਪ੍ਰਿੰਟ ਕਰਵਾਉਣ ਲਈ
|
4. Copies ਵਾਲੇ ਖੇਤਰ ਤੋਂ ਪੇਜ਼ ਦੀਆਂ ਕਾਪੀਆਂ ਦੀ ਗਿਣਤੀ ਨਿਰਧਾਰਿਤ ਕਰੋ।
5. OK ਬਟਨ ਉੱਤੇ ਕਲਿੱਕ ਕਰੋ।
ਨੋਟ: 1. ਪੂਰੇ ਡਾਕੂਮੈਂਟ ਨੂੰ ਪ੍ਰਿੰਟ ਕਰਵਾਉਣ ਲਈ ਸਟੈਂਡਰਡ ਟੂਲ ਬਾਰ ਦੇ ਪ੍ਰਿੰਟ ਬਟਨ ਉੱਤੇ ਕਲਿੱਕ ਕਰੋ। ਇਹ ਪ੍ਰਿੰਟ ਲੈਣ ਦਾ ਇਕ ਸ਼ਾਰਟਕੱਟ ਤਰੀਕਾ ਹੈ।
2. ਜੇਕਰ ਤੁਹਾਡੇ ਕੰਪਿਊਟਰ ਵਿੱਚ ਇਕ ਤੋਂ ਜ਼ਿਆਦਾ ਪ੍ਰਿੰਟਰ ਇੰਸਟਾਲ ਹਨ ਤਾਂ ਤੁਹਾਨੂੰ ਸਹੀ ਪ੍ਰਿੰਟਰ ਦੀ ਚੋਣ ਕਰਨੀ ਪਵੇਗੀ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First