ਪ੍ਰਾਪਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਾਪਕ. ਸੰ. ਵਿ—ਪਾਉਣ ਵਾਲਾ. ਪ੍ਰਾਪਤ ਕਰਨ ਵਾਲਾ। ੨ ਪ੍ਰਾਪਤ ਹੋਣ ਵਾਲਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪ੍ਰਾਪਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Receiver_ਪ੍ਰਾਪਕ: ਉਨ੍ਹਾਂ ਸਭਨਾ ਕੇਸਾਂ ਵਿਚ ਜਿਨ੍ਹਾਂ ਵਿਚ ਅਦਾਲਤ ਨੂੰ ਨਿਆਂ-ਪੂਰਨ ਜਾਂ ਸੁਵਿਧਾਜਨਕ ਪ੍ਰਤੀਤ ਹੋਵੇ ਪ੍ਰਾਪਕ ਅਦਾਲਤ ਦੇ ਦਰਮਿਆਨੀ ਹੁਕਮ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਡਿਗਰੀ ਹੋ ਜਾਣ ਤੋਂ ਬਾਦ ਵੀ ਅਦਾਲਤ ਪ੍ਰਾਪਕ ਨਿਯੁਕਤ ਕਰ ਸਕਦੀ ਹੈ। ਪ੍ਰਾਪਕ ਅਦਾਲਤ ਦਾ ਸੇਵਕ ਹੁੰਦਾ ਹੈ ਅਤੇ ਉਸ ਨੂੰ ਕੇਵਲ ਉਹ ਇਖ਼ਤਿਆਰ ਹਾਸਲ ਹੁੰਦੇ ਹਨ ਜੋ ਅਦਾਲਤ ਉਸ ਨੂੰ ਪ੍ਰਦਾਨ ਕਰੇ। ਜੇ ਧਿਰਾਂ ਵਿਚ ਕੋਈ ਉਸ ਦੇ ਇਖ਼ਤਿਆਰ ਬਾਰੇ ਉਸ ਨਾਲ ਕਰਾਰ ਕਰੇ ਤਾਂ ਇਹ ਅਦਾਲਤ ਦਾ ਅਪਮਾਨ ਸਮਝਿਆ ਜਾਂਦਾ ਹੈ। ਜੇ ਕਿਸੇ ਮਿਲਖ ਦੇ ਕਿਰਾਏ ਇਕੱਤਰ ਕਰਨ ਲਈ ਨਿਯੁਕਤ ਕੀਤੇ ਗਏ ਪ੍ਰਾਪਕ ਦੁਆਰਾ ਆਪਣੇ ਫ਼ਰਜ਼ਾਂ ਵਿਚ ਕੋਤਾਹੀ ਕਰਨ ਦੇ ਕਾਰਨ ਉਸ ਮਿਲਖ ਨੂੰ ਨੁਕਸਾਨ ਪਹੁੰਚੇ ਤਾਂ ਪ੍ਰਾਪਕ ਨੂੰ ਉਹ ਨੁਕਸਾਨ ਭਰਨਾ ਪੈਂਦਾ ਹੈ। ਪ੍ਰਾਪਕ ਦੀ ਫ਼ੀਸ ਅਦਾਲਤ ਦੁਆਰਾ ਮੁਕਰਰ ਕੀਤੀ ਜਾਂਦੀ ਹੈ। ਪ੍ਰਾਪਕ ਦੁਆਰਾ ਆਪਣੇ ਫ਼ਰਜ਼ਾਂ ਦੀ ਅਦਾਇਗੀ ਵਿਚ ਯਥਾਯੋਗ ਉਠਾਏ ਗਏ ਖ਼ਰਚ ਦੀ ਪ੍ਰਤੀਪੂਰਤੀ ਦਾ ਉਹ ਹੱਕਦਾਰ ਹੁੰਦਾ ਹੈ। ਜੇ ਉਸ ਦੇ ਆਚਰਣ ਤੇ ਕਿਸੇ ਧਿਰ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਉਸ ਕਾਰਵਾਈ ਵਿਚ ਜਿਸ ਵਿਚ ਪ੍ਰਾਪਕ ਨਿਯੁਕਤ ਕੀਤਾ ਗਿਆ ਸੀ , ਉਪਚਾਰ ਦੀ ਮੰਗ ਕਰ ਸਕਦੀ ਹੈ। ਲੇਕਿਨ ਅਦਾਲਤ ਦੀ ਇਜਾਜ਼ਤ ਨਾਲ ਇਸ ਬਾਰੇ ਵਖਰੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2563, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First