ਪੂਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਜ. ਸੰ. पूज्. ਧਾ—ਪੂਜਾ ਕਰਨਾ, ਆਦਰ ਕਰਨਾ। ੨ ਸੰਗ੍ਯਾ—ਪੂਜਾ. “ਬਿਨੁ ਨਾਵੈ ਪੂਜ ਨ ਹੋਇ.” (ਗੂਜ ਮ: ੧) ੩ ਵਿ—ਪੂਜ੍ਯ. ਪੂਜਣ ਯੋਗ੍ਯ. “ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ.” (ਆਸਾ ਛੰਤ ਮ: ੪) “ਸਰਬ ਪੂਜ ਚਰਨ ਗੁਰੁ ਸੇਉ.” (ਗੌਂਡ ਮ: ੫) ੪ ਸੰਗ੍ਯਾ—ਜੈਨ ਮਤ ਦਾ ਸਾਧੂ, ਜਿਸ ਨੂੰ ਜੈਨੀ ਗ੍ਰਿਹਸਥੀ ਪੂਜ੍ਯ ਮੰਨਦੇ ਹਨ। ੫ ਦੇਖੋ, ਪੁਜਣਾ. “ਪੂਜ ਅਰਧ ਦਿਸਾਨ.” (ਪ੍ਰਿਥੁਰਾਜ) ੬ ਫ਼ਾ  ਪੂਜ਼. ਪਸ਼ੂ ਦੀ ਥੁਥਨੀ. ਵਧੀ ਹੋਈ ਬੂਥੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.