ਪੀਐਲ/1 ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
PL/1
ਪੀਐਲ/1 ਦਾ ਪੂਰਾ ਨਾਮ ਪ੍ਰੋਗਰਾਮਿੰਗ ਲੈਂਗੂਏਜ ਇਕ (Programming Language-One) ਹੈ। ਇਹ 1964 ਵਿੱਚ ਕੰਪਿਊਟਰ ਦੀ ਦੁਨੀਆ ਦੀ ਨਾਮੀ ਕੰਪਨੀ ਆਈਬੀਐਮ ਦੁਆਰਾ ਬਣਾਈ ਗਈ। ਇਸ ਭਾਸ਼ਾ ਨੂੰ ਤਿਆਰ ਕਰਨ ਵਾਲੇ ਦਾ ਮੁੱਖ ਮੰਤਵ ਸੀ ਕਿ ਕੋਈ ਅਜਿਹੀ ਬਹੁ-ਮੰਤਵੀ ਭਾਸ਼ਾ ਦਾ ਵਿਕਾਸ ਕੀਤਾ ਜਾਵੇ ਜੋ ਸਾਰੇ ਕੰਮਾਂ ਲਈ ਵਰਤੀ ਜਾ ਸਕੇ। ਅਸੀਂ ਜਾਣਦੇ ਹਾਂ ਕਿ ਫੋਰਟਰਾਨ ਵਿਗਿਆਨਿਕ ਵਰਤੋਂ ਲਈ ਤੇ ਕੋਬੋਲ ਵਪਾਰਿਕ ਵਰਤੋਂ ਲਈ ਕੰਮ ਆਉਂਦੀ ਹੈ। ਪੀਐੱਲ/1 ਵਿੱਚ ਉਪਰੋਕਤ ਦੋਹਾਂ ਭਾਸ਼ਾਵਾਂ ਦੇ ਇਲਾਵਾ ਹੋਰ ਵੀ ਅਨੇਕਾਂ ਵਿਸ਼ੇਸ਼ਤਾਵਾਂ ਮੌਜੂਦ ਹਨ। ਇਸ ਦੀ ਵਰਤੋਂ ਵਿਗਿਆਨਿਕ, ਵਪਾਰਕ, ਅੰਕੜਾ ਪ੍ਰਕਿਰਿਆ ਆਦਿ ਅਨੇਕਾਂ ਕਾਰਜਾਂ ਲਈ ਕੀਤੀ ਜਾ ਸਕਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First