ਪਿੰਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਡੀ [ਨਾਂਇ] ਕਿਸੇ ਦੇਵੀ-ਦੇਵਤੇ ਦਾ ਪ੍ਰਤੀਕ ਪੱਥਰ ਜਾਂ ਮਿੱਟੀ ਦੀ ਬੁਰਜੀ; ਭਾਂਡੇ ਘੜਨ ਲਈ ਵਰਤੀ ਜਾਂਦੀ ਕੁਮ੍ਹਿਆਰ ਦੀ ਥਾਪੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਿੰਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਡੀ. ਵਿ—ਪਿੰਡ (ਸ਼ਰੀਰ) ਵਾਲਾ. ਦੇਖੋ, ਅਚੇਤ ਪਿੰਡੀ। ੨ ਸੰ. पिण्डी. ਸੰਗ੍ਯਾ—ਪਿੰਨੀ. ਛੋਟਾ ਗੋਲਾ । ੩ ਪਹੀਏ ਦੀ ਪਿੰਜਣੀ. ਨੇਮਿ। ੪ ਘੀਆ ਕੱਦੂ । ੫ ਯਗ੍ਯ ਅਥਵਾ ਧਰਮਮੰਦਿਰ ਦੀ ਵੇਦੀ , ਜਿਸ ਪੁਰ ਬਲੀਦਾਨ ਕੀਤਾ ਜਾਂਦਾ ਹੈ। ੬ ਸੂਤ ਦਾ ਪਿੰਨਾ । ੭ ਦੇਖੋ, ਪਿੰਡਰੀ। ੮ ਰਾਵਲਪਿੰਡੀ ਦਾ ਸੰਖੇਪ ਨਾਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਿੰਡੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਿੰਡੀ (ਸੰ.। ਸੰਸਕ੍ਰਿਤ ਪਿੰਡ। ਈ ਨਿੰਮ੍ਰਵਾਚੀ ਪੰਜਾਬੀ ਪ੍ਰਤੇ) ਦੇਹ, ਸਰੀਰ, ਇਸ ਦਾ ਭਾਵ ਬੁੱਧੀ ਤੋਂ ਬੀ ਲੈ ਲੈਂਦੇ ਹਨ। ਯਥਾ-‘ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ’। ਕੱਚੀ ਬੁੱਧੀ ਵਾਲੇ ਸ਼ਬਦ ਨਹੀਂ ਚੀਨਦੇ।        ਦੇਖੋ , ‘ਢੋਰ’

ਤਥਾ-‘ਅਚੇਤ ਪਿੰਡੀ ਅਗਿਆਨ ਅੰਧਾਰੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.