ਪਾੜਛਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾੜਛਾ (ਨਾਂ,ਪੁ) 1 ਖੂਹ ਦੀਆਂ ਟਿੰਡਾਂ ਵਿੱਚੋਂ ਡਿਗਦਾ ਪਾਣੀ ਨਸਾਰ ਰਾਹੀਂ ਔਲੂ ਵਿੱਚ ਡੇਗਣ ਲਈ ਬੈੜ ਦੇ ਵਿਚਕਾਰ ਅਤੇ ਧੱਕੜ ਦੇ ਉੱਤੇ ਟਿਕਾਇਆ ਜਾਣ ਵਾਲਾ ਢਾਂਚਾ 2 ਕੋਠੇ ਤੋਂ ਮੀਂਹ ਦਾ ਪਾਣੀ ਬਾਹਰ ਕੱਢਣ ਲਈ ਟੀਨ ਦੇ ਟੁਕੜੇ ਨੂੰ ਨਾਲੀਦਾਰ ਬਣਾ ਕੇ ਕੰਧ ਤੋਂ ਅਗਾਂਹ ਵਧਾ ਕੇ ਲਾਇਆ ਪਰਨਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਾੜਛਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾੜਛਾ [ਨਾਂਪੁ] ਟੀਨ ਆਦਿ ਦਾ ਪਰਨਾਲ਼ਾ; ਹਲ਼ਟ ਦੀਆਂ ਟਿੰਡਾਂ ਦਾ ਪਾਣੀ ਨਸਾਰ ਦੁਆਰਾ ਚੁਬੱਚੇ ਵਿੱਚ ਸੁੱਟਣ ਵਾਲ਼ਾ ਟੀਨ ਆਦਿ ਦਾ ਜੁਗਾੜ, ਟੋਕੇ ਦੇ ਪਿੱਛੇ ਦੱਥਾ ਲਾਉਣ ਲਈ ਲੱਗਾ
ਪਰਨਾਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਾੜਛਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾੜਛਾ. ਪਯ (ਜਲ) ਰੱਛਕ. ਪਾਰਚਾ. ਕੂਏ ਪੁਰ ਰੱਖਿਆ ਉਹ ਪਾਤ੍ਰ , ਜਿਸ ਵਿੱਚ ਟਿੰਡਾਂ ਤੋਂ ਪਾਣੀ ਪਹਿਲਾਂ ਡਿਗਦਾ ਅਤੇ ਫੇਰ ਨਸਾਰ ਵਿੱਚ ਪਹੁਚਦਾ ਹੈ। ੨ ਲੱਕੜ ਜਾਂ ਹੋਰ ਕਰੜੀ ਚੀਜ਼ ਨਾਲੋਂ ਕੁਹਾੜੇ ਆਦਿ ਨਾਲ ਲਾਹਿਆ ਹੋਇਆ ਟੋਟਾ , ਜਿਵੇਂ—ਉਸ ਨੇ ਮਾਰ ਮਾਰਕੇ ਪਾੜਛੇ ਲਾਹ ਦਿੱਤੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First