ਪਾਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਲਾ (ਨਾਂ,ਪੁ) ਕਬੱਡੀ ਦੀ ਖੇਡ ਵਿੱਚ ਦੋਹਾਂ ਧਿਰਾਂ ਵਿਚਕਾਰ ਦੁਵੱਲੀ ਬਣਾਈਆਂ ਮਿੱਟੀ ਦੀਆਂ ਢੇਰੀਆਂ ਵਿਚਕਾਰ ਵਾਹੀ ਲੀਕ ਦਾ ਨਿਸ਼ਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਾਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਲਾ 1[ਨਾਂਪੁ] ਠੰਡ , ਸਰਦੀ, ਸਆਲ; ਡਰ, ਫਿਕਰ 2[ਨਾਂਪੁ] ਕਬੱਡੀ ਆਦਿ ਖੇਡ ਵਿੱਚ ਮੈਦਾਨ ਦੀ ਵਿਚਕਾਰਲੀ ਲਾਈਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਾਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਲਾ. ਪਾਲਨ ਕੀਤਾ. ਪਾਲਿਆ. “ਮਾਤਗਰਭ ਮਹਿ ਤੁਮਹੀ ਪਾਲਾ.” (ਮਾਝ ਅ: ਮ: ੫) ੨ ਪੱਲਾ. ਲੜ. “ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ.” (ਪ੍ਰਭਾ ਅ: ਮ: ੫) ੩ ਸੰ. ਪ੍ਰਾਲੇਯ. ਸੰਗ੍ਯਾ—ਹਿਮ. ਬਰਫ਼ । ੪ ਸਰਦੀ. ਠੰਢ. “ਪਾਲਾ ਕਕਰੁ ਵਰਫ ਬਰਸੈ.” (ਸੂਹੀ ਅ: ਮ: ੪) ਦੇਖੋ, ਪਾਲਾਕਕਰੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਾਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਾਲਾ (ਸੰ.। ਸੰਸਕ੍ਰਿਤ ਪ੍ਰਾਲੇਯੰ। ਪ੍ਰਾਕ੍ਰਿਤ ਪਲਾਅ। ਪੰਜਾਬੀ ਪਾਲਾ) ੧. ਕਕਰ। ਠੰਢੀ ਰਾਤ ਨੂੰ ਜੋ ਜ਼ਿਮੀਂ ਪਰ ਚਿਟਾ ਚਿਟਾ ਪਾਣੀ ਦਾ ਜਮਾਉ ਹੋ ਜਾਂਦਾ ਹੈ।
੨. ਸਰਦੀ, ਠੰਢ। ਯਥਾ-‘ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ’।
੩. ਉਹ ਕਾਂਬਾ ਜੋ ਤਾਪ ਚੜ੍ਹਨ ਤੋਂ ਪਹਿਲੋਂ ਲਗਦਾ ਹੈ, ਯਾ ਕਾਂਬੇ ਵਾਲਾ ਤਪ। ਯਥਾ-‘ਪਾਲਾ ਤਾਊ ਕਛੂ ਨ ਬਿਆਪੈ’।
ਦੇਖੋ , ‘ਪਾਲਾ ਤਾਊ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First