ਪਹਿਲੀ ਸੂਚਨਾ ਰਿਪੋਰਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

F.I.R._ਪਹਿਲੀ ਸੂਚਨਾ ਰਿਪੋਰਟ : ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀ ਧਾਰਾ 154 (1) ਅਧੀਨ ਪੁਲਿਸ ਨੂੰ ਦਿੱਤੀ ਗਈ ਸੂਚਨਾ ਨੂੰ ਪਹਿਲੀ ਸੂਚਨਾ ਰਿਪੋਰਟ ਕਿਹਾ ਜਾਂਦਾ ਹੈ, ਭਾਵੇਂ ਕਿ ਉਸ ਸੰਘਤਾ ਵਿਚ ਇਸ ਪਦ ਦੀ ਵਰਤੋਂ ਨਹੀਂ ਕੀਤੀ ਗਈ। ਟੀ.ਟੀ.ਐਂਟਨੀ ਬਨਾਮ ਕੇਰਲ ਰਾਜ (ਏ ਆਈ ਆਰ 2001 ਐਸ ਸੀ 2637) ਅਨੁਸਾਰ ਇਹ ਇਕ ਬਹੁਤ ਅਹਿਮ ਦਸਤਾਵੇਜ਼ ਹੁੰਦਾ ਹੈ ਅਤੇ ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਰਗਟ ਹੈ ਇਹ ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧ ਦੀ ਸਭ ਤੋਂ ਪਹਿਲੀ ਰਿਪੋਰਟ ਹੁੰਦੀ ਹੈ ਜੋ ਥਾਣੇ ਦੇ ਇੰਚਾਰਜ ਅਫ਼ਸਰ ਦੁਆਰਾ ਕਲਮਬੰਦ ਕੀਤੀ ਜਾਂਦੀ ਹੈ।

       ਜ਼ਾਬਤਾ ਫ਼ੌਜਦਾਰੀ ਸੰਘਤਾ, 1973 ਦੀ ਧਾਰਾ 154 (1) ਅਨੁਸਾਰ ਇਸ ਤਰ੍ਹਾਂ ਦੀ ਰਿਪੋਰਟ ਜੇ ਜ਼ਬਾਨੀ ਦਿੱਤੀ ਜਾਵੇ ਤਾਂ ਉਹ ਥਾਣੇ ਦੇ ਇੰਚਾਰਜ ਅਫ਼ਸਰ ਦੇ ਨਿਦੇਸ਼ ਅਧੀਨ ਲਿਖਤ ਵਿਚ ਲਿਆਂਦੀ ਜਾਂਦੀ ਹੈ। ਇਤਲਾਹਕਾਰ ਨੂੰ ਪੜ੍ਹ ਕੇ ਸੁਣਾਈ ਜਾਂਦੀ ਹੈ ਅਤੇ ਉਸ ਉਤੇ ਇਤਲਾਹਕਾਰ ਦੇ ਦਸਖ਼ਤ ਲਏ ਜਾਂਦੇ ਹਨ। ਅਜਿਹੀ ਰਿਪੋਰਟ ਦੀ ਨਕਲ ਇਤਲਾਹਕਾਰ ਨੂੰ ਤਤਕਾਲ ਮੁਫ਼ਤ ਦਿੱਤੀ ਜਾਂਦੀ ਹੈ।

ਜੇ ਥਾਣੇ ਦਾ ਇੰਚਾਰਜ ਇਸ ਤਰ੍ਹਾਂ ਦੀ ਰਿਪੋਰਟ ਕਲਮ-ਬੰਦ ਕਰਨ ਤੋਂ ਇਨਕਾਰ ਕਰ ਦੇਵੇ ਤਾਂ ਉਪਰੋਕਤ ਧਾਰਾ ਦੀ ਉਪਧਾਰਾ (3) ਅਧੀਨ ਦੁਖਿਤ ਵਿਅਕਤੀ ਅਜਿਹੀ ਇਤਲਾਹ ਦਾ ਸਾਰ ਲਿਖਤੀ ਰੂਪ ਵਿਚ ਡਾਕ ਦੁਆਰਾ ਸਬੰਧਤ ਸੁਪਰਡੰਟ ਪੁਲਿਸ ਨੂੰ ਭੇਜ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.