ਪਹਿਲੀ ਪੀੜ੍ਹੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
First Generation
ਪਹਿਲੀ ਪੀੜ੍ਹੀ ਦਾ ਆਮ ਵਰਤੋਂ ਵਾਲਾ ਇਲੈਕਟ੍ਰੋਨਿਕ ਕੰਪਿਊਟਰ ਐਨੀਐਕ (ENIAC) ਹੈ। ਇਹ ਕੰਪਿਊਟਰ ਵੈਕਿਊਮ ਟਿਊਬਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ। ਇਸ ਦਾ ਆਕਾਰ ਇਕ ਵੱਡੇ ਕਮਰੇ ਜਿੰਨਾ ਤੇ ਭਾਰ ਲਗਭਗ 30 ਟਨ ਸੀ।
ਇਸ ਪੀੜ੍ਹੀ ਦੇ ਕੰਪਿਊਟਰ ਆਕਾਰ ਵਿੱਚ ਵੱਡੇ, ਮਹਿੰਗੇ, ਘੱਟ ਰਫ਼ਤਾਰ ਵਾਲੇ ਤੇ ਵਧੇਰੇ ਬਿਜਲੀ ਖ਼ਰਚਣ ਵਾਲੇ ਸਨ। ਟਿਊਬਾਂ ਲੱਗੀਆਂ ਹੋਣ ਕਾਰਨ ਇਹ ਜਲਦੀ ਗਰਮ ਹੋ ਜਾਂਦੇ ਸਨ। EDSAC (1949), SEAC (1950), EDVAC (1951) ਅਤੇ IAS (1952) ਆਦਿ ਕੰਪਿਊਟਰਾਂ ਨੂੰ ਵੀ ਪਹਿਲੀ ਪੀੜ੍ਹੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਅੰਕੜੇ ਦਾਖ਼ਲ ਕਰਵਾਉਣ ਲਈ ਪੰਚ ਕਾਰਡ ਦੀ ਵਰਤੋਂ ਕੀਤੀ ਜਾਂਦੀ ਸੀ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First