ਪਸ਼ਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਸ਼ਮ (ਨਾਂ,ਇ) ਭੇਡ ਆਦਿ ਦੇ ਰੋਮ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਸ਼ਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਸ਼ਮ [ਨਾਂਇ] ਉੱਨ ਦੀ ਇੱਕ ਕਿਸਮ, ਫ਼ਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਸ਼ਮ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਸ਼ਮ, (ਫ਼ਾਰਸੀ : ਪਸ਼ਮ
=ਉੱਨ) \ ਇਸਤਰੀ ਲਿੰਗ : ੧. ਤਿੱਬਤ ਦੀ ਬੱਕਰੀ ਦੀ ਮੁਲਾਇਮ ਉੱਨ; ੨. ਕਾਲੇ ਵਲ; ੩. ਨਕਾਰੀ ਸ਼ੈ
(ਭਾਈ ਬਿਸ਼ਨਦਾਸ ਪੁਰੀ)
–ਪਸ਼ਮ (ਪਸਮ) ਤੇ ਮਾਰਨਾ, ਮੁਹਾਵਰਾ : ਤੁਛ ਸਮਝਣਾ, ਪਰਵਾਹ ਨਾ ਕਰਨਾ
–ਪਸਮਦਾਰ, ਵਿਸ਼ੇਸ਼ਣ : ੧.ਪਸ਼ਮ ਵਾਲਾ; ੨. ਵਾਲਾਂ ਵਾਲਾ
(ਭਾਈ ਮਈਆ ਸਿੰਘ)
–ਪਸ਼ਮਦਾਰ, ਵਿਸ਼ੇਸ਼ਣ : ੧.ਪਸ਼ਮ ਵਾਲਾ; ੨. ਵਾਲਾਂ ਵਾਲਾ
(ਭਾਈ ਮਈਆ ਸਿੰਘ)
–ਪਸ਼ਮ ਦੇ ਲਾਹੁਣ ਨਾਲ ਮੁਰਦਾ ਹਲਕਾ ਨਹੀਂ ਹੁੰਦਾ, ਅਖੌਤ : ਜਦੋਂ ਇਹ ਦੱਸਣਾ ਹੋਵੇ ਕਿ ਮਾਮੂਲੀ ਜਿਹੀ ਰਿਆਇਤ ਕੋਈ ਰਿਆਇਤ ਨਹੀਂ ਹੁੰਦੀ ਤਾਂ ਆਖਦੇ ਹਨ
–ਪਸ਼ਮ ਨਾ ਉੱਖੜਨਾ, ਮੁਹਾਵਰਾ : ਕਿਸੇ ਦੇ ਵੈਰ ਵਿਰੋਧ ਤੋਂ ਰਤਾ ਨੁਕਸਾਨ ਨਾ ਹੋਣਾ (ਅਖਾਣ ਭੰਡਾਰ)
–ਪਸ਼ਮ (ਪਸਮ) ਨਾ ਉਖੇੜ ਸਕਣਾ, ਮੁਹਾਵਰਾ : ਕੁਝ ਨਾ ਵਿਗਾੜ ਸਕਣਾ
–ਪਸ਼ਮ ਪੁੱਟਣਾ (ਉਖੇੜਨਾ), ਮੁਹਾਵਰਾ : ਕੁਝ ਨੁਕਸਾਨ ਪੁਚਾਉਣਾ
–ਪਸ਼ਮ ਪੁਰ ਮਾਰਨਾ, ਮੁਹਾਵਰਾ : ਤੁੱਛ ਸਮਝਣਾ, ਪਰਵਾਹ ਨਾ ਕਰਨਾ
(ਲੁਧਿਆਨਾ ਕੋਸ਼)
–ਪਸ਼ਮ (ਪਸਮ) ਬਰਾਬਰ ਸਮਝਣਾ, ਮੁਹਾਵਰਾ : ਤੁੱਛ ਸਮਝਣਾ
(ਭਾਈ ਮਈਆ ਸਿੰਘ)
–ਪਸ਼ਮ ਬਰੋਬਰ ਸਮਝਣਾ, ਮੁਹਾਵਰਾ : ਟਿੱਚ ਜਾਣਨਾ
(ਲੁਧਿਆਨਾ ਕੋਸ਼)
–ਪਸਮੀ, ਵਿਸ਼ੇਸ਼ਣ : ਪਸ਼ਮ ਦਾ, ਊਨੀ
–ਪਸ਼ਮੀ, ਵਿਸ਼ੇਸ਼ਣ : ਪਸ਼ਮ ਦਾ, ਊਨੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 1, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-21-03-13-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First