ਪਦੇ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਦੇ. ਪਦ ਅਤੇ ਪਦਾ ਦਾ ਬਹੁਵਚਨ. ਦੇਖੋ, ਦੁਪਦੇ, ਚਉਪਦੇ ਆਦਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਦੇ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪਦੇ : ਵੇਖੋ ‘ਚਉਪਦਾ’
ਚਉਪਦਾ : ਚਾਰ ਪਦਿਆਂ ਦੇ ਸਮੂਹ ਨੂੰ ‘ਚਉਪਦਾ’ ਕਿਹਾ ਜਾਂਦਾ ਹੈ। ਇਹ ਕੋਈ ਛੰਦ–ਵਿਧਾਨ ਨਹੀਂ, ਇਸ ਨੂੰ ਸ਼ੈਲੀਗਤ ਕਾਵਿ ਭੇਦ ਕਿਹਾ ਜਾ ਸਕਦਾ ਹੈ। ਪਦਾਂ ਤੋਂ ਭਾਵ ਹੈ ਤੁਕ ਜਾਂ ਤੁਕ–ਸਮੂਹ। ਇਸ ਨੂੰ ‘ਬੰਦ’ ਵੀ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿਚ ਇਨ੍ਹਾਂ ਪਦਿਆਂ ਦੀ ਤੁਕ–ਸੰਖਿਆ ਇਕ ਤੋਂ ਚਾਰ ਤਕ ਹੈ। ਗੁਰੂ ਨਾਨਕ ਦੇਵ ਤੋਂ ਪਹਿਲਾਂ ਲਿਖੇ ਗਏ ਪਦਿਆਂ ਵਿਚ ਕੇਵਲ ਦੋ ਸਮ–ਤੁਕਾਂਤ ਪੰਕਤੀਆਂ ਹੁੰਦੀਆਂ ਸਨ। ਪਰ ਸਿੱਖ ਗੁਰੂਆਂ ਨੇ ਤੁਕਾਂ ਦੀ ਗਿਣਤੀ ਕਵੀਆਂ ਦੀ ਰੁਚੀ ਅਤੇ ਪ੍ਰਤਿਭਾ ਉੱਤੇ ਛੱਡ ਦਿੱਤੀ। ਇਹ ਪਦੇ ਛੰਦ ਸ਼ਾਸਤ੍ਰ ਦੀਆਂ ਮਾਤ੍ਰਾਵਾਂ ਦੀ ਕੈਦ ਵਿਚ ਨਹੀਂ ਬੰਨ੍ਹੇ ਗਏ, ਗੁਰਬਾਣੀ ਅਸਲੋਂ ਸਾਰੀ ਹੀ ਛੰਦ ਦੀ ਨਵਾਬੀ ਕੈਦ ਤੋਂ ਮੁਕਤ ਅਤੇ ਕੀਰਤਨ (ਸੰਗੀਤ) ਦੀ ਆਵੱਸ਼ਕਤਾ ਅਨੁਸਾਰ ਰਚੀ ਗਈ ਹੈ, ਇਸ ਲਈ ਛੰਦ ਨਿਯਮਾਂ ਦੀ ਪਾਲਣਾ ਨੂੰ ਪਦਿਆਂ ਵਿਚ ਲੱਭਣਾ ਵਿਅਰਥ ਹੈ। ਪਦਿਆਂ ਦੀਆਂ ਤੁਕਾਂ ਦੇ ਆਧਾਰ ਤੇ ਇਨ੍ਹਾਂ ਨੂੰ ਇਕਾਤੁਕਾ, ਦੁਤੁਕਾ, ਤਿਤੁਕਾ, ਚਉਤਕਾ ਵੀ ਕਿਹਾ ਜਾਂਦਾ ਹੈ। ਜਿਸ ‘ਸ਼ਬਦ‘ ਵਿਚ ਜਿਤਨੇ ਪਦੇ (ਬੰਦ) ਸ਼ਾਮਲ ਕੀਤੇ ਜਾਂਦੇ ਹਨ, ਉਨ੍ਹਾਂ ਦੀ ਗਿਣਤੀ ਅਨੁਸਾਰ ਹੀ ਪਦ–ਸਮੂਹ ਦਾ ਨਾਂ ਰੱਖਿਆ ਜਾਂਦਾ ਹੈ ਜਿਵੇਂ ਦੋ ਪਦਿਆਂ ਵਾਲੇ ਨੂੰ ਦੁਪਦਾ, ਤਿੰਨ ਪਦਿਆਂ ਵਾਲੇ ਨੂੰ ਤਿਪਦਾ, ਇਸ ਤਰ੍ਹਾਂ ਚਉਪਦਾ, ਪੰਚ–ਪਦਾ, ਛਿਪਦਾ। ਗੁਰਬਾਣੀ ਵਿਚ ਚੂੰਕਿ ਅਧਿਕਾਂਸ਼ ਚਉਪਦੇ ਲਿਖੇ ਗਏ ਹਨ, ਇਸ ਲਈ ਅਜਿਹੇ ਸਾਰੇ ਪਦ–ਸਮੂਹਾਂ ਨੂੰ ‘ਚਉਪਦੇ’ ਸਿਰਲੇਖ ਅਧੀਨ ਹੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕੀਤਾ ਗਿਆ ਹੈ। ਹਰ ਇਕ ਪਦ–ਸਮੂਹ ਦੇ ਪਹਿਲੇ ਪਦੇ ਤੋਂ ਬਾਅਦ ਇਕ ਜਾਂ ਦੋ ਪੰਕਤੀਆਂ ਰਹਾਉ (ਟੇਕ) ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਆਮ ਤੌਰ ਤੇ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਬੰਨ੍ਹਿਆ ਹੁੰਦਾ ਹੈ। ਇਸ ਤਰ੍ਹਾਂ ਦਾ ਹਰ ਇਕ ਸ਼ਬਦ ਆਪਣੇ ਆਪ ਵਿਚ ਪੂਰਨ ਹੁੰਦਾ ਹੈ ਅਤੇ ਇਸ ਵਿਚ ਕਿਸੇ ਧਾਰਮਿਕ, ਦਾਰਸ਼ਨਿਕ ਜਾਂ ਰਹੱਸਵਾਦੀ ਅਨੁਭਵ ਦਾ ਚਿਤਰਣ ਹੁੰਦਾ ਹੈ।
[ਸਹਾ. ਗ੍ਰੰਥ––ਮ. ਕੋ.; ਡਾ. ਰਤਨ ਸਿੰਘ : ‘ਗੁਰੂ ਨਾਨਕ ਦੀ ਵਿਚਾਰਧਾਰਾ’]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First