ਪਦਾਰਥਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Materialism (ਮਅਟਿਅਰਿਅਲਇਜਮ) ਪਦਾਰਥਵਾਦ: (i) ਤੱਤ ਵਿਗਿਆਨ (ontology) ਵਿੱਚ ਸਿਧਾਂਤ ਇਹ ਹੈ ਕਿ ਪਦਾਰਥ ਬ੍ਰਹਿਮੰਡ ਦੀ ਮੂਲ ਵਾਸਤਵਿਕਤਾ ਹੈ ਕਿ ਪਦਾਰਥ ਬਿਨਾਂ ਕੁਝ ਮੌਜੂਦ ਨਹੀਂ, ਜੋ ਚੇਤਨਤਾ ਅਤੇ ਇੱਛਾ ਹਨ ਉਹ ਪਦਾਰਥੀ ਸਾਧਨਾਂ ਦੀ ਹੀ ਉਪਜ ਹੋ ਸਕਦੀਆਂ ਹਨ ਕਿਉਂਕਿ ਇਹ ਅੰਤ ਨੂੰ ਪਦਾਰਥਾਂ ਤੋਂ ਹੀ ਪ੍ਰਾਪਤ ਹਨ। ਜਦੋਂ ਤੱਕ ਮਨ ਤੇ ਮਨ ਹਾਲਤਾਂ ਨੂੰ ਦਿਮਾਗ਼ ਅਤੇ ਨਾੜੀ ਪ੍ਰਣਾਲੀ ਨਾਲ ਪਹਿਚਾਣ ਨਹੀਂ ਕਰਦੇ ਸ਼ਾਮਲ ਨਹੀਂ ਕੀਤੇ ਜਾਂਦੇ। ਮਾਰਕਸ ਅਤੇ ਏਂਜਲਜ ਇਸ ਸਿਧਾਂਤ ਵਿੱਚ ਧੀਮੇ ਵਿਕਾਸ (evolution) ਦਾ ਤੱਤ ਦਾਖ਼ਲ ਕਰਦੇ ਹਨ ਅਤੇ ਜਾਰੀ ਰੱਖਦੇ ਹਨ ਕਿ ਮਨ ਪਦਾਰਥਾਂ ਤੋਂ ਹੀ ਉਪਜਦਾ ਹੈ ਪਰ ਇਸ ਤੋਂ ਪ੍ਰਕਿਰਤੀ ਵਿੱਚ ਭਿੰਨ ਹੈ। (ii) ਪਦਾਰਥਵਾਦ ਇਹ ਯਕੀਦਾ ਰੱਖਦਾ ਹੈ ਕਿ ਅਧਿਆਤਮਿਕ ਵਸਤਾਂ ਦੀ ਤੁਲਨਾ, ਪਦਾਰਥਵਾਦੀ ਵਸਤਾਂ ਕਿਤੇ ਵਧੇਰੇ ਮੁੱਲਵਾਨ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਪਦਾਰਥਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਦਾਰਥਵਾਦ [ਨਾਂਪੁ] ਇਸ ਸੰਸਾਰ ਨੂੰ ਹਕੀਕਤ ਮੰਨਣ ਵਾਲ਼ੀ ਵਿਚਾਰਧਾਰਾ , ਪਦਾਰਥਕ ਹਾਲਤਾਂ ਤੇ ਆਧਾਰਿਤ ਵਿਚਾਰਧਾਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਦਾਰਥਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਦਾਰਥਵਾਦ : ਪਦਾਰਥਵਾਦ ਜਾਂ ਭੌਤਿਕਵਾਦ ਸੰਸਾਰ ਦੀ ਨਿਸ਼ਚਾਵਾਦੀ ਅਤੇ ਪ੍ਰਾਕ੍ਰਿਤਵਾਦੀ ਧਾਰਣਾ ਵਿਅਕਤ ਕਰਦਾ ਹੈ ਜਿਸ ਅਨੁਸਾਰ ਇਹ ਜੀਵਨ ਸ਼ਰੀਰਿਕ ਅਤੇ ਪਦਾਰਥ ਹਰਕਤਾਂ ਅਤੇ ਕਾਰਜਾਂ ’ਤੇ ਹੀ ਨਿਰਭਰ ਹੈ। ਭੌਤਿਕਵਾਦ ਨੂੰ ਆਮ ਤੌਰ ਤੇ ਨੈਤਿਕ ਸੁਖਵਾਦ (ethical hedonism) ਨਾਲ ਵੀ ਜੋੜਿਆ ਜਾਂਦਾ ਹੈ ਜਿਸ ਅਨੁਸਾਰ ਭੌਤਿਕ ਵਸਤੂਆਂ, ਪਦਾਰਥਕ ਅਤੇ ਸ਼ਰੀਰਿਕ ਸੁਖ ਆਂ ਆਨੰਦ ਦੀ ਪ੍ਰਾਪਤੀ ਹੀ ਇਕ ਨੈਤਿਕ ਆਦਰਸ਼ ਹੈ। ਦ੍ਵੰਦਾਤਮਕ ਭੌਤਿਕਵਾਦ ਇਸ ਸਿਧਾਂਤ ਨੂੰ ਅੱਗੇ ਤੋਰਦਾ ਹੈ (ਵੇਖੋ ‘ਦ੍ਵੰਦਾਤਮਕ ਭੌਤਿਕਵਾਦ’), ਜਿਹੜਾ ਵਾਦ, ਪ੍ਰਤਿਵਾਦ ਅਤੇ ਸੰਸ਼ਲੇਸ਼ਣ ਦੀ ਵਿਧੀ ਅਪਣਾਉਂਦਾ ਹੈ। ਆਰਥਿਕ ਲੋੜਾਂ ਦੀ ਪੂਰਤੀ ਦਾ ਸਿਧਾਂਤ ਹੀ ਭੌਤਿਕਵਾਦ ਦਾ ਮੁੱਖ ਰੂਪ ਹੈ। ਆਰਥਿਕ ਭੌਤਿਕਵਾਦ ਹੀ ਵਰਤਮਾਨ ਪ੍ਰੋਲਤਾਰੀ ਉਪਨਿਆਸ ਦਾ ਵਿਸ਼ਾ ਬਣਿਆ ਹੈ। ਸਾਰੇ ਉਦੇਸ਼ਾਂ ਨੂੰ ਆਰਥਿਕ ਨੁਕਤੇ ਤੋਂ ਘੋਖਣਾ, ਮਨੁੱਖ ਨੂੰ ਜੀਉਣ ਲਈ ਹੀ ਸੰਘਰਸ਼ ਕਰਦੇ ਦਿਖਾਉਣਾ ਰੂਸੀ ਅਤੇ ਭਾਰਤੀ ਪ੍ਰਗਤੀਵਾਦੀ ਸਾਹਿੱਤਕਾਰਾਂ ਦਾ ਮੰਤਵ ਰਿਹਾ ਹੈ। ਪਦਾਰਥਵਾਦੀ ਸਾਹਿੱਤ ਵਿਚ ਸਮਾਜਕ ਅਨਿਆਂ ਵਿਰੁੱਧ ਵੀ ਰੋਸ ਪ੍ਰਗਟ ਕੀਤਾ ਗਿਆ ਹੈ। (ਵੇਖੋ ‘ਮਾਰਕਸਵਾਦ’ ਤੇ ‘ਸਮਾਜਵਾਦ’)


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.