ਪਤੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤੀ (ਨਾਂ,ਪੁ) ਵਿਆਹੁਤਾ ਖਾਵੰਦ; ਸੁਆਮੀ; ਖਸਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26258, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤੀ [ਨਾਂਪੁ] ਘਰਵਾਲ਼ਾ, ਖ਼ਸਮ , ਖ਼ਾਵੰਦ, ਸੁਆਮੀ, ਮਾਲਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਤੀ. ਸ੍ਵਾਮੀ. ਦੇਖੋ, ਪਤਿ ੬ ਅਤੇ ੭. “ਕਿਨ ਬਿਧਿ ਪਾਵਉ ਪ੍ਰਾਨਪਤੀ?” (ਬਸੰ ਮ: ੧) ੨ ਪਤ੍ਰੀ. ਤਿਥਿਪਤ੍ਰ. ਪੰਚਾਂਗਪਤ੍ਰ. “ਪਾਧੇ ਆਣਿ ਪਤੀ ਬਹਿ ਵਾਚਾਈਆ.” (ਸੂਹੀ ਛੰਤ ਮ: ੪) ੩ ਪਤ੍ਰਿਕਾ. ਚਿੱਠੀ। ੪ ਪੱਤਿ. ਪੈਦਲ ਫੌਜ. “ਰਥੀ ਗਜੀ ਹਈ ਪਤੀ ਅਪਾਰ ਸੈਨ ਭੱਜਹੈ.” (ਪਾਰਸਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਤੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਤੀ (ਸੰ.। ਸੰਸਕ੍ਰਿਤ ਪਤਿ:) ੧. ਖਸਮ , ਭਰਤਾ। ਯਥਾ-‘ਕਿਨ ਬਿਧਿ ਪਾਵਉ ਪ੍ਰਾਨੁ ਪਤੀ’।

੨. (ਸੰਸ੍ਰਕਿਤ ਪਤ੍ਰੀ) ਪਤ੍ਰੀ , ਤਿੱਥਾਂ, ਮਹੂਰਤਾਂ, ਸਾਹਿਆਂ, ਲਗਨਾਂ, ਆਦਿਕਾਂ ਦੱਸਣ ਵਾਲੀ ਸੈਂਚੀ ਇਸ ਨੂੰ ਤਿੱਥ ਪਤ੍ਰੀ ਕਹਿੰਦੇ ਹਨ।

੩. ਜਿਸ ਪਲ ਘੜੀ ਆਦਮੀ ਜੰਮਿਆਂ ਹੋਵੇ ਉਸ ਤੋਂ ਜ੍ਯੋਤਿਸ਼ ਦਾ ਹਿਸਾਬ ਗਿਣ ਕੇ ਉਸ ਦੀ ਆਯੂ ਦੁਖ ਸੁਖ ਆਦਿ ਗਲਾਂ ਗਿਣ ਕੇ ਜਿਸ ਵਿਚ ਲਿਖੀਆਂ ਹੋਣ , ਇਸ ਨੂੰ ਜਨਮ ਪੱਤ੍ਰੀ ਕਹਿੰਦੇ ਹਨ। ਯਥਾ-‘ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ’।

੪. (ਸੰ.। ਸੰਸਕ੍ਰਿਤ ਪਤ੍ਰ) ਤੁਲਸੀ ਦਲ।       ਦੇਖੋ, ‘ਭਾਵਨ ਪਾਤੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਪਤੀ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਤੀ, (<ਸੰਸਕ੍ਰਿਤ : पति) \ ਪੁਲਿੰਗ : ੧. ਮਾਲਕ, ਸੁਆਮੀ, ਖਾਵੰਦ, ਖ਼ਸਮ; ੨. ਸੰਗਿਆ ਦੇ ਅੰਤ ਵਿੱਚ ਲਗ ਕੇ ਵਾਲਾ ਜਾਂ ਮਾਲਿਕ ਦਾ ਅਰਥ ਦੇਂਦਾ ਹੈ

–ਪਤੀ ਦੇਵ, ਪੁਲਿੰਗ : ਪਤੀ ਲਈ ਸਤਕਾਰ ਵਜੋਂ ਵਰਤਿਆ ਜਾਣ ਵਾਲਾ ਸ਼ਬਦ

–ਪਤੀ ਦੇਵਤਾ, ਪੁਲਿੰਗ : ਪਤੀ ਲਈ ਸਨਮਾਨ ਵਜੋਂ ਵਰਤਿਆ ਜਾਣ ਵਾਲਾ ਸ਼ਬਦ

–ਪਤੀ ਪਤਨੀ, ਪੁਲਿੰਗ : ਮੀਆਂ-ਬੀਵੀਂ, ਤੀਵੀਂ-ਮਰਦ

–ਪਤੀ ਪਰਮੇਸ਼ਰ, ਪੁਲਿੰਗ : ਪਤੀ ਦੇਵਤਾ

–ਪਤੀ ਬ੍ਰਤ, ਪੁਲਿੰਗ : ਔਰਤ ਦਾ ਆਪਣੇ ਪਤੀ ਵਿੱਚ ਬਹੁਤ ਪ੍ਰੇਮ ਅਤੇ ਭਗਤੀ, ਪਤੀਬ੍ਰਤਾ ਦਾ ਧਰਮ

–ਪਤੀ ਬਰਤ, ਪੁਲਿੰਗ : ਵੇਖੋ, ਪਤੀ ਬ੍ਰਤ

–ਪਤੀ ਬ੍ਰਤਾ, ਇਸਤਰੀ ਲਿੰਗ : ਉਹ ਔਰਤ ਜੋ ਆਪਣੇ ਪਤੀ ਨੂੰ ਪਰਮੇਸ਼ਰ ਕਰ ਕੇ ਪੂਜਦੀ ਹੈ, ਸਤੀ

–ਪਤੀ ਬਰਤਾ, ਇਸਤਰੀ ਲਿੰਗ : ਵੇਖੋ, ਪਤੀ ਬ੍ਰਤਾ

–ਪਤੀ ਵ੍ਰਤ, ਪੁਲਿੰਗ : ਵੇਖੋ, ਪਤੀ ਬ੍ਰਤ

–ਅਰਥਾਂ ਪਤੀ, ਪੁਲਿੰਗ : ਉਹ ਆਦਮੀ ਜਿਸ ਕੋਲ ਅਣਗਿਣਤ ਧਨ ਹੋਵੇ

–ਸਭਾਪਤੀ, ਪੁਲਿੰਗ : ਸਭਾ ਦਾ ਪ੍ਰਧਾਨ, ਚੇਅਰਮੈਨ

–ਸੀਆਪਤੀ, ਪੁਲਿੰਗ : ਸ੍ਰੀ ਰਾਮ ਚੰਦਰ ਜੀ ਮਹਾਰਾਜ

–ਸੈਨਾਪਤੀ, ਪੁਲਿੰਗ : ਸਭ ਤੋਂ ਵੱਡਾ ਫ਼ੌਜੀ ਅਫ਼ਸਰ, ਜੰਗੀ ਲਾਟ, ਕਮਾਂਡਰ-ਇਨ-ਚੀਫ਼

–ਕਰੋੜ ਪਤੀ, ਪੁਲਿੰਗ : ਬਹੁਤ ਧਨੀ, ਜਿਸ ਕੋਲ ਅਣਗਿਣਤ ਰੁਪਿਆ ਹੋਵੇ

–ਕੁਲਪਤੀ, ਪੁਲਿੰਗ : ੧. ਕੁਲ ਦਾ ਸਰਦਾਰ; ੨. ਯੂਨੀਵਰਸਿਟੀ ਦਾ ਵਾਈਸ ਚਾਂਸਲਰ

–ਦਲਪਤੀ, ਪੁਲਿੰਗ : ੧. ਦਲ ਦਾ ਮੁਖੀਆ, ਜਥੇਦਾਰ; ੨ ਸੈਨਾਪਤੀ

–ਨਰਪਤੀ, ਪੁਲਿੰਗ : ਰਾਜਾ

–ਪ੍ਰਾਨ ਪਤੀ, ਪੁਲਿੰਗ : ਸੁਆਸੀ, ਖਾਵੰਦ, ਪਤੀ : “ਕਿਨਬਿਧਿ ਪਾਵਉ ਪ੍ਰਾਨ ਪਤੀ”

–ਭੂਮੀ ਪਤੀ, ਪੁਲਿੰਗ : ਜ਼ਿੰਮੀਦਾਰ

–ਲੰਕਾ ਪਤੀ, ਪੁਲਿੰਗ : ਲੰਕਾ ਦਾ ਮਾਲਕ, ਰਾਵਣ

–ਲੱਖ ਪਤੀ, ਪੁਲਿੰਗ : ਬਹੁਤ ਅਮੀਰ, ਜਿਸ ਕੋਲ ਲੱਖਾਂ ਰੁਪਏ ਹੋਣ

–ਵਾਚਸਪਤੀ, ਪੁਲਿੰਗ : ਬਹੁਤ ਵੱਡਾ ਵਿਦਵਾਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 45, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-08-01-34-41, ਹਵਾਲੇ/ਟਿੱਪਣੀਆਂ:

ਪਤੀ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਤੀ, (ਪੱਤਰੀ) \ ਇਸਤਰੀ ਲਿੰਗ : ਪੱਤਰੀ, ਜੰਤਰੀ : “ਪਾਧੇ ਆਣਿ ਪਤੀ ਬਹਿ ਵਾਚਾਈਆ”

(ਸੂਹੀ ਛੰਤ ਮਹਲਾ ੪)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 45, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-08-01-35-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.