ਪਟਕਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟਕਾ (ਨਾਂ,ਪੁ) 1 ਲੱਕ ਦੁਆਲੇ ਬੰਨ੍ਹਣ ਵਾਲਾ ਕੱਪੜਾ 2 ਛੋਟੀ ਪੱਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਟਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟਕਾ [ਨਾਂਪੁ] ਛੋਟੀ ਪੱਗ , ਦਸਤਾਰ , ਮੋਟੀ ਪੱਗ ਜੋ ਪਹਿਲਵਾਨਾਂ ਨੂੰ ਦਿੱਤੀ ਜਾਂਦੀ ਹੈ; ਲੱਕ ਦੁਆਲ਼ੇ ਬੰਨ੍ਹਣ ਵਾਲ਼ਾ ਕੱਪੜਾ , ਕਮਰਬੰਦ, ਕਮਰਕੱਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਟਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟਕਾ. ਸੰ. ਪੱਟਕ. ਸੰਗ੍ਯਾ—ਕਮਰਬੰਦ. ਲੱਕ ਬੰਨ੍ਹਣ ਦਾ ਸਾਫਾ। ੨ ਛੋਟਾ ਸਾਫਾ ਜਾਂ ਪਰਨਾ । ੩ ਖ਼ਾ. ਉਹ ਜੀਵ , ਜੋ ਤਲਵਾਰ ਦੇ ਇੱਕ ਝਟਕੇ ਨਾਲ ਨਾ ਵੱਢਿਆ ਜਾਵੇ, ਕਿੰਤੂ ਅਧਕੱਟਿਆ ਜ਼ਮੀਨ ਪੁਰ ਪਟਕਿਆ ਜਾਵੇ. ਪਟਕੇ ਦਾ ਮਾਸ ਖਾਣਾ ਨਿਧ ਕੀਤਾ ਗਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਟਕਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪਟਕਾ : ਖਾਲਸਾਈ (ਗੜਗੱਜ) ਬੋਲੇ ਵਿਚ ਉਹ ਜੀਵ ਜੋ ਤਲਵਾਰ ਨਾਲ ਇਕ ਵਾਰ ਨਾ ਝਟਕਿਆ ਜਾਵੇ ਪਰ ਅੱਧਕਟਿਆ ਜ਼ਮੀਨ ਤੇ ਪਟਕਿਆ ਜਾਵੇ । ਇਸਲਾਮੀ ਸ਼ਰ੍ਹਾ ਅਨੁਸਾਰ ਕਲਮਾ ਪੜ੍ਹ ਕੇ ਜ਼ਿਬਾਹ ਕੀਤਾ ਗਿਆ ਮਾਸ ਜਿਸ ਨੂੰ ਕੁੱਠਾ ਵੀ ਆਖਦੇ ਹਨ, ਨੂੰ ਹਿੰਦੂ ਸਿੱਖ ਨਹੀਂ ਖਾਂਦੇ ਅਤੇ ਇਸੇ ਤਰ੍ਹਾਂ ਪਟਕਾ ਵੀ ਨਿਸ਼ੇਧ ਹੈ ।
ਸਿਰ ਉੱਤੇ ਲਪੇਟੇ ਜਾਣ ਵਾਲੇ ਕੱਪੜੇ ਨੂੰ ਵੀ ਪਟਕਾ ਕਹਿੰਦੇ ਹਨ। ਗੁਪਤ ਕਾਲ ਵਿਚ ਪਟਕੇ ਦਾ ਬਹੁਤ ਰਿਵਾਜ ਸੀ । ਪੰਜਾਬ ਵਿਚ ਇਹ ਰਿਵਾਜ ਸ਼ਕ ਜਾਤੀ ਦੇ ਪ੍ਰਭਾਵ ਅਧੀਨ ਪਿਆ ।
ਪੋਠੋਹਾਰ ਵਿਚ ਪਟਕਾ ਸਿਰਫ ਕੰਮੀ ਕਮੀਣ ਹੀ ਸਿਰ ਤੇ ਬੰਨ੍ਹਦੇ ਹਨ। ਇਹ ਲੰਬਾਈ ਵਿਚ ਪੱਗ ਨਾਲੋਂ ਛੋਟਾ ਹੁੰਦਾ ਹੈ ।
ਸਿੱਖਾਂ ਵਿਚ ਛੋਟੇ ਮੁੰਡੇ ਸਿਰ ਨੂੰ ਪਟਕੇ ਨਾਲ ਢਕਦੇ ਹਨ ਜਿਹੜਾ ਇਕ ਚੌਰਸ ਕੱਪੜਾ ਹੁੰਦਾ ਹੈ ਅਤੇ ਜੂੜੇ ਦੁਆਲੇ ਕੱਸ ਕੇ ਬੰਨਿਆ ਜਾਂਦਾ ਹੈ ।
ਪਟਕੇ ਸਬੰਧੀ ਇਕ ਅਖਾਣ ਪ੍ਰਸਿੱਧ ਹੈ –
ਕਦੇ ਪੱਗ ਬੰਨ੍ਹਾਂ ਕਦੇ ਪਟਕਾ
ਦੁਨੀਆ ਚਾਰ ਦਿਨਾਂ ਦਾ ਲਟਕਾ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-10-11-33-42, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First