ਪਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟ. ਸੰ. पट्. ਧਾ—ਲਪੇਟਣਾ, ਹਿੱਸੇ ਕਰਨਾ, ਚਮਕਣਾ, ਬੋਲਣਾ, ਜਾਣਾ, ਜੜ ਤੋਂ ਉਖੇੜਨਾ, ਚੀਰਨਾ। ੨ ਸੰਗ੍ਯਾ—ਵਸਤ੍ਰ। ੩ ਪਟੜਾ. “ਲੈ ਪਟ ਕੋ ਪਟ ਸਾਥ ਪਛਾਰ੍ਯੋ.” (ਚੰਡੀ ੧) ਕਪੜੇ ਨੂੰ ਪਟੜੇ ਨਾਲ ਪਛਾੜਿਆ। ੪ ਤਹਿ. ਪਰਤ. ਦਲ. “ਪ੍ਰਿਥਵੀ ਕੇ ਖਟ ਪਟ ਉਡ ਗਏ.” (ਚਰਿਤ੍ਰ ੪੦੫) ੫ ਤਖ਼ਤਾ. ਕਿਵਾੜ. “ਭਰਮ ਪਟ ਖੂਲੇ.” (ਧਨਾ ਮ: ੩) ੬ ਪੜਦਾ. ਕਨਾਤ. “ਘਟ ਕੋ ਪਟ ਪਾਟਹਿ ਤਿੑਟ ਭਈ.” (ਨਾਪ੍ਰ) ਦਿਲ ਦਾ ਪੜਦਾ ਮਿਟ ਜਾਵੇ ਇਹ ਇੱਛਾ ਹੋਈ। ੭ ਪੱਟ. ਰੇਸ਼ਮ. “ਘਿਅ ਪਟ ਭਾਂਡਾ ਕਹੈ ਨ ਕੋਇ.” (ਤਿਲੰ ਮ: ੧) ੮ ਉਰੁ. ਰਾਨ। ੯ ਚੱਕੀ ਦਾ ਪੁੜ. “ਚਕੀਆ ਕੇ ਸੇ ਪਟ ਬਨੇ ਗਗਨ ਭੂਮਿ ਪੁਨ ਦੋਇ.” (ਚਰਿਤ੍ਰ ੮੧) ੧੦ ਕ੍ਰਿ. ਵਿ—ਭੀਤਰ. ਅੰਦਰ. ਵਿੱਚ. “ਪੂਰ ਰਹ੍ਯੋ ਸਭ ਹੀ ਘਟ ਕੇ ਪਟ.” (੩੩ ਸਵੈਯੇ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਟ (ਸੰ.। ਸੰਸਕ੍ਰਿਤ ਪਟ੍ਟ: = ਪੰਜਾਬੀ ਪੱਟ) ਰੇਸ਼ਮ। ਯਥਾ-‘ਘਿਅ ਪਟ ਭਾਂਡਾ ਕਹੈ ਨ ਕੋਇ’। ਤਥਾ-‘ਪੈਧਾ ਲੋੜੈ ਪਟੁ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 31566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First