ਪਜਾਮਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਜਾਮਾ (ਨਾਂ,ਪੁ) ਲੱਕ ਤੋਂ ਪੈਰਾਂ ਤੱਕ ਲੰਮਾ ਦੋ ਪਹੁੰਚਿਆਂ ਵਾਲਾ ਤੇੜ ਦਾ ਪਹਿਨਾਵਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਜਾਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਜਾਮਾ [ਨਾਂਪੁ] ਲੱਕ ਤੋਂ ਗਿੱਟਿਆਂ ਤੱਕ ਦੋ ਪਹੁੰਚਿਆਂ ਵਾਲ਼ਾ ਇੱਕ ਪਹਿਰਾਵਾ , ਤੰਬੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਜਾਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਜਾਮਾ. ਫ਼ਾ
ਪਾਜਾਮਹ. ਸੰਗ੍ਯਾ—ਪੈਰਾਂ ਉੱਪਰਦੀਂ ਪਹਿਰਿਆ ਵਸਤ੍ਰ. ਘੁਟੁੰਨਾ. ਸਲਵਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਜਾਮਾ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਜਾਮਾ, (<ਫ਼ਾਰਸੀ : ਪਾਏ ਜਾਮ
ਜਾਂ ਪਾਜਾਮ :
) \ ਪੁਲਿੰਗ : ਦੋ ਪੌਂਚਿਆਂ ਵਾਲਾ ਤੇੜ ਦਾ ਸੀਊਂਤਾ ਹੋਇਆ ਇੱਕ ਪਹਿਨਾਵਾ ਘੁਟੰਨਾ, ਤੰਬੀ
–ਪਜਾਮੀ, ਇਸਤਰੀ ਲਿੰਗ : ਛੋਟਾ ਪਜਾਮਾ
–ਉਰੇਬ ਪਜਾਮਾ, ਪੁਲਿੰਗ : ਚੂੜੀਦਾਰ ਪਜਾਮਾ
–ਘੁਟਵਾਂ ਪਜਾਮਾ, ਪੁਲਿੰਗ : ਤੰਗ ਪਜਾਮਾ
–ਘੋਟਵਾਂ ਪਜਾਮਾ, (ਪੋਠੋਹਾਰੀ) \ ਪੁਲਿੰਗ : ਚੂੜੀਦਾਰ ਪਜਾਮਾ
–ਚੂੜੀਦਾਰ ਪਜਾਮਾ, ਪੁਲਿੰਗ : ਉਹ ਪਜਾਮਾ ਜੋ ਕੱਪੜੇ ਨੂੰ ਉਰੇਬਾ ਕਰਕੇ ਸੀਤਾ ਜਾਂਦਾ ਹੈ, ਉਰੇਬ ਪਜਾਮਾ
–ਤੰਗ ਪਜਾਮਾ, ਪੁਲਿੰਗ : ਭੀੜੇ ਪੌਂਚਿਆਂ ਵਾਲਾ ਪਜਾਮਾ
–ਪੈਂਟਕਾਟ ਪਜਾਮਾ, ਪੁਲਿੰਗ : ਪਤਲੂਣ ਵਰਗਾ ਉਹ ਪਜਾਮਾ ਜਿਸ ਦੇ ਆਸਣ ਵਿੱਚ ਮਿਆਨੀ ਨਹੀਂ ਹੁੰਦੀ
–ਭੀੜਾ ਪਜਾਮਾ, ਪੁਲਿੰਗ : ਤੰਗ ਪੌਂਚਿਆਂ ਵਾਲਾ ਪਜਾਮਾ
–ਰੇਬ ਪਜਾਮਾ, ਪੁਲਿੰਗ : ਚੂੜੀਦਾਰ ਪਜਾਮਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 3, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-23-02-13-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First