ਨੀਸਾਣੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨੀਸਾਣੁ ਦੇਖੋ, ਨਿਸਾਨ। ੨ ਚਿੰਨ੍ਹ. ਸਹੀ. “ਜਿਥੈ ਲੇਖਾ ਮੰਗੀਏ, ਤਿਥੈ ਹੋਇ ਸਚਾ ਨੀਸਾਣੁ.” (ਸ੍ਰੀ ਮ: ੧) ੩ ਨਗਾਰਾ. ਧੌਂਸਾ. “ਬਾਜੈ ਸਬਦ ਨੀਸਾਣੁ.” (ਮ: ੧ ਵਾਰ ਮਲਾ) “ਮਿਲਉ ਗੋਪਾਲ ਨੀਸਾਨ ਬਜਾਈ.” (ਭੈਰ ਨਾਮਦੇਵ) ੪ ਲੇਖ. ਲਿਖਤ. “ਤਪ ਕਾਗਦ ਤੇਰਾ ਨਾਮ ਨੀਸਾਨ.” (ਮਲਾ ਮ: ੧) “ਆਪੇ ਸਬਦ ਆਪੇ ਨੀਸਾਨ.” (ਬਿਲਾ ਮ: ੧) ੫ ਜਪੁ ਬਾਣੀ ਦਾ ਵਿਸ਼ੇਣ, ਕ੍ਯੋਂਕਿ ਇਹ ਧ੍ਵਜ (ਝੰਡਾ) ਰੂਪ ਪ੍ਰਧਾਨ ਹੈ. ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿੱਚ ਪਾਠ— “ਜਪੁ ਨੀਸਾਣੁ.”
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨੀਸਾਣੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨੀਸਾਣੁ (ਸੰ.। ਫ਼ਾਰਸੀ ਨਿਸ਼ਾਨ। ਦੇਖੋ , ਨੀਸਾਨੁ) ੧. ਦਿੜ੍ਹ ਬਾਤ, ਚਿੰਨ੍ਹ , ਪ੍ਰਗਟ ਝੰਡਾ , ਪਰਵਾਨਾ। ਯਥਾ-‘ਗਾਵੈ ਕੋ ਦਾਤਿ ਜਾਣੈ ਨੀਸਾਣੁ’। ਉਸ ਦੀ ਦਾਤ ਨੂੰ ਪ੍ਰਗਟ (ਇਦੰ ਇਥੰ ਕਰਕੇ) ਕੌਣ ਕਹਿ ਸਕਦਾ ਹੈ ਭਾਵ ਕੋਈ ਨਹੀਂ। ਤਥਾ-‘ਅਮੁਲੁ ਬਖਸੀਸ ਅਮੁਲੁ ਨੀਸਾਣੁ’। ਉਸ ਦੇ ਨਾਮ ਦਾ ਪਰਵਾਨਾ ਆਦਿ ਅਮੁਲ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਨੀਸਾਣੁ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨੀਸਾਣੁ/ਨਿਸ਼ਾਨ : ‘ਨਿਸ਼ਾਨ’, ਚਿੰਨ੍ਹ ਜਾਂ ਝੰਡੇ ਨੂੰ ਆਖਦੇ ਹਨ। ਸਿੱਖਾਂ ਦੇ ਧਰਮ ਚਿੰਨ੍ਹ ਕੇਸਰੀ ਰੰਗ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਕਹਿੰਦੇ ਹਨ। ਇਹ ਹਰ ਗੁਰਦੁਆਰੇ ਦੀ ਸ਼ੋਭਾ ਹੁੰਦਾ ਹੈ ਅਤੇ ਕਾਫ਼ੀ ਉੱਚਾ ਹੋਣ ਕਾਰਣ ਦੂਰੋਂ ਹੀ ਗੁਰਦੁਆਰੇ ਦੀ ਹੋਂਦ ਦੀ ਨਿਸ਼ਾਨਦੇਹੀ ਕਰਦਾ ਹੈ। ਗੁਰੂ ਸਾਹਿਬਾਨ ਵੱਲੋਂ ਲਿਖਤਾਂ ਜਾਂ ਹੁਕਮਨਾਮਿਆਂ ਤੇ ਅੰਕਿਤ ਕੀਤੀ ਲਿਖਤ ਨੂੰ ਵੀ ‘ਨੀਸਾਣ’ ਕਿਹਾ ਜਾਂਦਾ ਹੈ। ‘ਨੀਸਾਨ’ ਜਾਂ ‘ਨੀਸਾਣ’ ਨਗਾਰੇ ਜਾਂ ਧੌਂਸੇ ਨੂੰ ਵੀ ਆਖਦੇ ਹਨ––‘ਬਾਜੈ ਸਬਦ ਨੀਸਾਣੁ’ (ਵਾਰ ਮਲਾਰ, ਮ. ੧) ਜਾਂ ‘ਮਿਲਉ ਗੋਪਾਲ ਨੀਸਾਨ ਬਜਾਈ’ (ਭੈਰਉ ਨਾਮਦੇਵ)
[ਸਹਾ. ਗ੍ਰੰਥ––ਮ. ਕੋ.]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First