ਨਿਯੋਜਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Employer_ਨਿਯੋਜਕ: ਨਿਯੋਜਕ ਸ਼ਬਦ ਤੋਂ ਹੀ ਸਪਸ਼ਟ ਹੈ ਕਿ ਉਸ ਨੇ ਕਿਸੇ ਨੂੰ ਨਿਯੋਜਤ ਕੀਤਾ ਹੋਇਆ ਹੈ ਅਤੇ ਜਿਥੇ ਇਸ ਗੱਲ ਦੀ ਕੋਈ ਸ਼ਹਾਦਤ ਹੀ ਨ ਹੋਵੇ ਕਿ ਦੁਕਾਨ ਦੇ ਮਾਲਕ ਨੇ ਕੋਈ ਕਾਮਾ ਨਿਯੋਜਤ ਕੀਤਾ ਹੋਇਆ ਹੈ, ਤਾਂ ਸਿਰਫ਼ ਇਸ ਕਾਰਨ ਕਰਕੇ ਕਿ ਉਹ ਦੁਕਾਨ ਦਾ ਮਾਲਕ ਹੈ, ਨਿਯੋਜਕ ਨਹੀਂ ਬਣ ਜਾਂਦਾ। ਆਬਿਦ ਅਲੀ ਬਨਾਮ ਰਾਜ (1958 ਇਲਾ ਲਾ ਜ 333) ਅਨੁਸਾਰ’ਦ ਸ਼ਾਪਸ ਐਂਡ ਕਮਰਸ਼ਿਆਲ ਐਸਟੇਬਲਿਸ਼ਮੈਂਟਸ ਐਕਟ, 1947 ਵਿਚ ਇਹ ਚਿਤਵਿਆ ਗਿਆ ਹੈ ਕਿ ਦੁਕਾਨ ਦਾ ਉਹ ਮਾਲਕ ਜਿਸ ਨੇ ਆਪਣਾ ਕਾਰੋਬਾਰ ਚਲਾਉਣ ਵਿਚ ਆਪਣੀ ਸਹਾਇਤਾ ਲਈ ਕਰਮਚਾਰੀ ਨਿਯੋਜਤ ਕੀਤੇ ਹੋਏ ਹੋਣ ਉਸ ਨੂੰ ਹੀ ਨਿਯੋਜਕ ਕਿਹਾ ਜਾ ਸਕਦਾ ਹੈ, ਉਸ ਤੋਂ ਬਿਨਾਂ ਦੁਕਾਨ ਦਾ ਮਾਲਕ ਆਪਣੇ ਆਪ ਵਿਚ ਨਿਯੋਜਕ ਨਹੀਂ ਬਣ ਜਾਂਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First