ਨਿਆਂਇਕ ਟ੍ਰਿਬਿਊਨਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Judicial Tribunal_ਨਿਆਂਇਕ ਟ੍ਰਿਬਿਊਨਲ: ਟਾਮਸ ਦਾਨਾ ਬਨਾਮ ਪੰਜਾਬ ਰਾਜ (ਏ ਆਈ ਆਰ 1959 ਐਸ ਸੀ 375) ਵਿਚ ਅਦਾਲਤ ਨੇ ‘ਦ ਐਨਸਾਈਕਲੋਪੀਡੀਆ ਆਫ਼ ਵਰਡਜ਼ ਐਂਡ ਫ਼ਰੇਜ਼ਿਜ਼, ਦਾ ਹਵਾਲਾ ਦੇ ਕੇ ਕਿਹਾ ਹੈ ਕਿ ਨਿਆਂਇਕ ਟ੍ਰਿਬਿਊਨਲ ਉਹ ਟ੍ਰਿਬਿਊਨਲ ਹੁੰਦਾ ਹੈ ਜੋ ਨਿਆਂ ਦਿੰਦਾ ਹੈ, ਕਾਨੂੰਨੀ ਅਧਿਕਾਰਾਂ ਅਤੇ ਉੱਤਰ- ਦਾਇਤਾਵਾਂ ਨਾਲ ਤੱਲਕ ਰਖਦਾ ਹੈ, ਜਿਨ੍ਹਾਂ ਦਾ ਮਤਲਬ ਹੈ ਕਾਨੂੰਨ ਦੁਆਰਾ ਪ੍ਰਦਾਨ ਕੀਤੇ ਅਧਿਕਾਰ ਅਤੇ ਅਰੋਪੀਆਂ ਉੱਤਰਦਾਇਤਾਵਾਂ। ਨਿਆਂਇਕ ਟ੍ਰਿਬਿਊਨਲ ਦੀ ਇਹ ਧਾਰਨਾ ਹੁੰਦੀ ਹੈ ਕਿ ਇਹ ਅਧਿਕਾਰ ਅਤੇ ਉੱਤਰਦਾਇਤਾਵਾਂ ਪਹਿਲਾਂ ਤੋਂ ਹੋਂਦ ਵਿਚ ਹੁੰਦੀਆਂ ਹਨ, ਅਤੇ ਉਹ ਟ੍ਰਿਬਿਊਨਲ ਕੇਵਲ ਉਨ੍ਹਾਂ ਦੀ ਹੋਂਦ ਵਿਨਿਸਚਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਪ੍ਰਭਾਵੀ ਬਣਾਉਂਦਾ ਹੈ। ਉਹ ਸ਼ਹਾਦਤ ਸੁਣ ਕੇ ਤੱਥਾਂ ਦੀ ਤਫ਼ਤੀਸ਼ ਕਰਦਾ ਹੈ ਅਤੇ ਨਜ਼ੀਰਾਂ ਦਾ ਅਧਿਐਨ ਕਰਕੇ ਕਾਨੂੰਨ ਦੀ ਤਫ਼ਤੀਸ਼ ਕਰਦਾ ਹੈ। ਨਿਆਂਇਕ ਟ੍ਰਿਬਿਊਨਲ ਆਪਣੀ ਅਗਵਾਈ ਲਈ ਕਿਸੇ ਕਾਨੂੰਨ ਦੀ ਭਾਲ ਕਰਦਾ ਹੈ।
Jure nature
ਕੁਦਰਤ ਦੇ ਕਾਨੂੰਨ ਅਨੁਸਾਰ, ਅਰਥਾਤ ਸਦਾਚਾਰ ਅਤੇ ਦਲੀਲ ਦੇ ਨਿਯਮਾਂ ਦੀ ਆਵਾਜ਼ ਅਨੁਸਾਰ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First