ਨਾਰਲੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਾਰਲੀ (ਪਿੰਡ): ਅੰਮ੍ਰਿਤਸਰ ਜ਼ਿਲ੍ਹੇ ਵਿਚ ਭਾਰਤ- ਪਾਕਿਸਤਾਨ ਦੀ ਸਰਹਦ ਨੇੜੇ ਵਸਿਆ ਇਕ ਪਿੰਡ ਜਿਥੇ ਗੁਰੂ ਅਮਰਦਾਸ ਜੀ ਨੇ ਇਕ ਮੰਜੀ (ਪ੍ਰਚਾਰ ਕੇਂਦਰ) ਸਥਾਪਿਤ ਕੀਤੀ ਸੀ। ਇਸ ਮੰਜੀ ਸਾਹਿਬ ਦਾ ਪਹਿਲਾ ਸੇਵਾਦਾਰ ਭਾਈ ਮਾਈ ਦਾਸ ਸੀ ਜੋ ਵੈਸ਼ਣਵ ਤੋਂ ਗੁਰੂ ਜੀ ਦਾ ਸਿੱਖ ਬਣਿਆ ਸੀ। ਸੰਨ 1951 ਈ. ਵਿਚ ਮੰਜੀ ਸਾਹਿਬ ਵਾਲੀ ਥਾਂ ਉਤੇ ਨਵੀਂ ਇਮਾਰਤ ਉਸਾਰੀ ਗਈ। ਉਥੇ ਇਕ ਪੁਰਾਣੀ ਮੰਜੀ ਸੰਭਾਲੀ ਹੋਈ ਹੈ। ਕਹਿੰਦੇ ਹਨ, ਭਾਈ ਮਾਈ ਦਾਸ ਇਸ ਉਤੇ ਬੈਠ ਕੇ ਧਰਮ ਪ੍ਰਚਾਰ ਕਰਦੇ ਸਨ। ਇਹ ਸਮਾਰਕ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਇਸ ਦੇ ਪਰਿਸਰ ਵਿਚ ਗੁਰੂ ਅਮਰਦਾਸ ਜੀ ਦੇ ਵੇਲੇ ਦਾ ਇਕ ਪੁਰਾਣਾ ਖੂਹ ਵੀ ਦਸਿਆ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First