ਨਕਸੀਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਕਸੀਰ (ਨਾਂ,ਇ) ਨੱਕ ਦੀ ਨਾੜੀ ਵਿੱਚੋਂ ਵੱਗਿਆ ਲਹੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਨਕਸੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਕਸੀਰ [ਨਾਂਇ] ਨੱਕ ਵਿੱਚੋਂ ਵਗਣ ਵਾਲ਼ਾ ਲਹੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਕਸੀਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਕਸੀਰ. ਸੰਗ੍ਯਾ—ਨਾਸਿਕਾ-ਸ਼ਿਰਾ. ਨੱਕ ਦੀ ਸ਼ਿਰਾ (ਨਾੜੀ). ੨ ਨੱਕ ਦੀ ਸ਼ਿਰਾ (ਰਗ) ਤੋਂ ਲਹੂ ਵਗਣ ਦੀ ਕ੍ਰਿਯਾ. ਰੁਅ਼ਫ਼. Epistaxis. ਪਿੱਤ ਦੇ ਵਿਗਾੜ ਤੋਂ, ਧੁੱਪ ਲਗਣ ਤੋਂ, ਮਿਰਚ ਆਦਿਕ ਤਿੱਖੇ ਪਦਾਰਥ ਖਾਣ ਅਤੇ ਸ਼ਰਾਬ ਪੀਣ ਤੋਂ, ਬਹੁਤ ਮੈਥੁਨ ਕਰਨ ਤੋਂ, ਸੱਟ ਵੱਜਣ ਆਦਿ ਕਾਰਣਾਂ ਤੋਂ ਨਕਸੀਰ ਵਗਦੀ ਹੈ.
ਇਸ ਦਾ ਇਲਾਜ ਹੈ—ਠੰਢੇ ਜਲ ਦੇ ਛਿੱਟੇ ਮੂੰਹ ਤੇ ਮਾਰਨੇ, ਸੀਤਲ ਜਲ ਨੱਕ ਨਾਲ ਖਿੱਚਣਾ, ਅੰਬ ਦੀ ਗੁਠਲੀ ਅਤੇ ਅਨਾਰ ਦੀ ਕਲੀ ਪਾਣੀ ਵਿੱਚ ਘਸਾਕੇ ਨਸਵਾਰ ਲੈਣੀ. ਕਪੂਰ ਨੂੰ ਧਣੀਏ ਦੇ ਪਾਣੀ ਵਿੱਚ ਘਸਾਕੇ ਨੱਕ ਵਿੱਚ ਟਪਕਾਉਂਣਾ. ਰੌਗਨ ਕੱਦੂ ਅਤੇ ਬਦਾਮਰੌਗਨ ਸਿਰ ਤੇ ਮਲਣਾ. ਅਨਾਰ ਅਤੇ ਚੰਦਨ ਦਾ ਸ਼ਰਬਤ ਬੀਹਦਾਣੇ ਦਾ ਲੁਬਾਬ ਸ਼ਰਬਤ ਨੀਲੋਫਰ ਨਾਲ ਮਿਲਾਕੇ ਪਿਆਉਂਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First