ਨਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਕ. ਸੰਗ੍ਯਾ—ਨਾਸਿਕਾ. ਨਾਕ। ੨ ਸੰ. नक्. ਰਾਤ੍ਰਿ. ਰਾਤ । ੩ ਸੰ. ਨਕ੍ਰ. ਨਾਕੂ. “ਜਪੰਤ ਪੰਨਗੰ ਨਕੰ.” (ਗ੍ਯਾਨ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨਕ (ਸੰ.। ਸੰਸਕ੍ਰਿਤ ਨਕੁਟੰ। ਪ੍ਰਾਕ੍ਰਿਤ ਨਕਕੑ। ਪੰਜਾਬੀ ਨੱਕ। ਹਿੰਦੀ ਨਾਕ) ਸ੍ਵਾਸ ਅੰਦਰ ਬਾਹਰ ਆਉਣ ਜਾਣ ਦਾ ਰਸਤਾ , ਜੋ ਮਥੇ ਤੋਂ ਹੇਠਾਂ ਦੋਹਾਂ ਅੱਖਾਂ ਦੇ ਵਿਚਕਾਰ ਬੁਲ੍ਹਾਂ ਤਕ ਜਾਂਦਾ ਹੈ, ਜਿਸ ਦੀਆਂ ਦੋ ਨਾਸਾਂ ਹੁੰਦੀਆਂ ਹਨ। -ਨੱਕ ਵੱਢਣਾ- ਮੁਹਾਵਰਾ ਹੈ, ਬੇਇਜ਼ਤ ਕਰਨਾ, ਸ਼ਰਮਿੰਦਾ ਕਰਨਾ। ਯਥਾ-‘ਤਿਨ ਘਸਿ ਘਸਿ ਨਕ ਵਢਾਇਆ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First