ਧੁੰਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁੰਨੀ (ਨਾਂ,ਇ) ਢਿੱਡ ਦੇ ਵਿਚਾਲੇ ਨਾਭੀ ਵਾਲੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧੁੰਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁੰਨੀ [ਨਾਂਇ] ਪੇਟ ਦੇ ਵਿਚਕਾਰ ਗੋਲ਼ ਡੂੰਘ ਜਿਸ ਨਾਲ਼ ਜਨਮ ਤੱਕ ਬੱਚੇ ਦਾ ਨਾੜੂ ਜੁੜਿਆ ਹੁੰਦਾ ਹੈ, ਨਾਭੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧੁੰਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁੰਨੀ. ਸੰਗ੍ਯਾ—ਨਾਭਿ. ਤੁੰਨ। ੨ ਜਿਲਾ ਗੁੱਜਰਾਂ ਵਾਲਾ, ਤਸੀਲ ਥਾਣਾ ਹ਼ਾਫ਼੓੠ਬਾਦ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਹ਼ਾਫ਼੓੠ਬਾਦ ਤੋਂ ਸੱਤ ਮੀਲ ਉੱਤਰ ਪੂਰਵ ਹੈ. ਚੱਠੇ ਦੇ ਚੱਕ ਤੀਕ ਪੱਕੀ ਸੜਕ ਹੈ, ਅੱਗੇ ਦੋ ਮੀਲ ਕੱਚਾ ਰਸਤਾ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋੜੇ ਦਾ ਇੱਕ ਪੈਰ ਹੈ ਜੋ ੧੧ ਇੰਚ ਲੰਮਾ ਅਤੇ ੩ ਇੰਚ ਪੰਜੇ ਤੋਂ ਚੌੜਾ ਹੈ. ਭਾਈ ਚੈਨਾਮੱਲ (ਪ੍ਰਸਿੱਧ—ਪੇਰੋਮੱਲ) ਤੀਜੇ ਗੁਰੂ ਜੀ ਦਾ ਪਰਮ ਪ੍ਰੇਮੀ ਸਿੱਖ ਸੀ, ਸਤਿਗੁਰੂ ਜੀ ਨੇ ਪ੍ਰਸੰਨ ਹੋਕੇ ਉਸ ਨੂੰ ਆਪਣਾ ਜੋੜਾ ਬਖ਼ਸ਼ਿਆ. ਹੁਣ ਜੋੜੇ ਦਾ ਇੱਕ ਪੈਰ ਇੱਥੇ ਹੈ, ਦੂਜਾ ਪੈਰ ਪਿੰਡ ਮਦ੍ਰ ਤਸੀਲ ਨਾਨਕਿਆਣਾ ਸਾਹਿਬ ਵਿੱਚ ਹੈ. ਇਨ੍ਹਾਂ ਦੋਹਾਂ ਪਿੰਡਾਂ ਵਿੱਚ ਭਾਈ ਪੇਰੋਮੱਲ ਦੀ ਸੰਤਾਨ ਹੈ. ਹਜੀਰਾਂ ਦੇ ਰੋਗੀ ਬਹੁਤ ਇਨ੍ਹਾਂ ਦੋਹਾਂ ਥਾਵਾਂ ਵਿੱਚ ਜਾਕੇ ਜੋੜੇ ਨੂੰ ਆਪਣੇ ਗਲ ਨਾਲ ਛੁਹਾਉਂਦੇ ਹਨ. ਗੁਰੂ ਸਾਹਿਬ ਦਾ ਜੋੜਾ ਪਿੰਡ ਦੇ ਗੁਰਦ੍ਵਾਰੇ ਵਿੱਚ ਹੈ. ਦੇਖੋ, ਮਦ੍ਰ ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧੁੰਨੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਧੁੰਨੀ :  ਇਹ ਪਾਕਿਸਤਾਨ ਵਿਚ ਪੰਜਾਬ ਦੇ ਗੁੱਜਰਾਂਵਾਲਾ ਜ਼ਿਲ੍ਹੇ ਦੀ ਤਹਿਸੀਲ ਹਾਫ਼ਜ਼ਾਬਾਦ ਦਾ ਇਕ ਪਿੰਡ ਹੈ ਜਿਹੜਾ ਰੇਲਵੇ ਸਟੇਸ਼ਨ (ਹਾਫ਼ਜ਼ਾਬਾਦ ) ਤੋਂ ਲਗਭਗ 11 ਕਿ. ਮੀ. (7 ਮੀਲ) ਦੂਰ ਸਥਿਤ ਹੈ। ਇਥੋਂ ਦਾ ਭਾਈ ਚੈਨਾ ਮੱਲ (ਪੇਰੋਮੱਲ) ਗੁਰੂ ਅਮਰਦਾਸ ਜੀ ਦਾ ਪ੍ਰੇਮੀ ਸਿੱਖ ਸੀ । ਗੁਰੂ ਜੀ ਨੇ  ਪ੍ਰਸੰਨ ਹੋ ਕੇ ਉਸ ਨੂੰ ਆਪਣਾ ਜੋੜਾ ਬਖਸ਼ਿਆ । ਜੋੜੇ ਦਾ ਇਕ ਪੈਰ ਜੋ 11  ਇੰਚ ਲੰਮਾ ਤੇ 3 1/ 2 ਇੰਚ ਚੌੜਾ (ਪਬ ਤੋਂ) ਹੈ, ਹੁਣ ਵੀ ਇਥੇ ਮੌਜੂਦ ਹੈ। ਦੂਜਾ ਪੈਰ ਨਾਨਕਿਆਣਾ ਸਾਹਿਬ ਦੇ ਪਿੰਡ ਮਦ ਵਿਚ ਹੈ । ਇਨ੍ਹਾਂ ਦੋਹਾਂ ਪਿੰਡਾਂ ਵਿਚ ਭਾਈ ਪੇਰੋਮੱਲ ਦੀ ਸੰਤਾਨ ਹੈ। ਅਜਿਹੀ ਰਵਾਇਤ ਹੈ ਕਿ ਹਜੀਰਾਂ ਦੇ ਰੋਗੀ ਇਨ੍ਹਾਂ ਦੋਹਾਂ ਥਾਵਾਂ ਤੇ ਜਾ ਕੇ ਜੋੜੇ ਨੂੰ ਆਪਣੇ ਗਲ ਨਾਲ ਛੁਹਾਉਂਦੇ ਹਨ ਅਤੇ ਰੋਗ ਤੋਂ ਛੁਟਕਾਰਾ ਪਾਉਂਦੇ ਹਨ । ਪਿੰਡ ਵਿਚ ਉਸ ਥਾਂ ਤੇ ਇਕ ਗੁਰਦੁਆਰਾ ਬਣਿਆ ਹੋਇਆ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 25604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-29-04-43-09, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; 670

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.